More
    HomePunjabi Newsਜੇਲ੍ਹ ’ਚ ਬੰਦ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਈ...

    ਜੇਲ੍ਹ ’ਚ ਬੰਦ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਈ ਈਡੀ ਦੀ ਰੇਡ

    ਐਨਆਈਏ ਦੀ ਟੀਮ ਨੇ ਅੰਮਿ੍ਤਪਾਲ ਸਿੰਘ ਦੀ ਚਾਚੀ ਨੂੰ ਲਿਆ ਹਿਰਾਸਤ ’ਚ

    ਅੰਮਿ੍ਰਤਸਰ/ਬਿਊਰੋ ਨਿਊਜ਼ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਵੱਲੋਂ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਰੇਡ ਕੀਤੀ ਗਈ। ਐਨਆਈਏ ਦੀ ਇਕ ਟੀਮ ਅੰਮਿ੍ਰਤਪਾਲ ਸਿੰਘ ਦੇ ਚਾਚਾ ਪਰਗਟ ਸਿੰਘ ਦੇ ਘਰ ਪਹੁੰਚੀ ਅਤੇ ਟੀਮ ਨੇ ਪਰਗਟ ਸਿੰਘ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ। ਦੂਜੀ ਟੀਮ ਅੰਮਿ੍ਰਤਪਾਲ ਸਿੰਘ ਦੇ ਜੀਜਾ ਦੇ ਘਰ ਪਹੁੰਚੀ ਅਤੇ ਤੀਜੀ ਟੀਮ ਵੱਲੋਂ ਅੰਮਿ੍ਰਤਪਾਲ ਸਿੰਘ ਦੇ ਜੀਜੇ ਦੇ ਜੀਜੇ ਦੇ ਘਰ ’ਤੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ।

    ਇਨ੍ਹਾਂ ਤਿੰਨੋਂ ਥਾਵਾਂ ਤੋਂ ਐਨਆਈਏ ਦੀ ਟੀਮ ਕੁੱਝ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ’ਚ ਕਵੀਸ਼ਰੀ ਮੱਖਣ ਸਿੰਘ ਮੁਸਾਫਿਰ ਦੇ ਘਰ ਵੀ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ। ਇਥੇ ਰੇਡ ਕਿਸ ਮਕਸਦ ਦੇ ਨਾਲ ਕੀਤੀ ਗਈ ਇਸ ਸਬੰਧੀ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਇਸ ਤੋਂ ਬਾਅਦ ਐਨਆਈਏ ਦੀ ਇਕ ਟੀਮ ਗੁਰਦਾਸਪੁਰ ਦੇ ਹਰਗੋਬਿੰਦਪੁਰਾ ਪਹੁੰਚੀ ਅਤੇ ਇਥੋਂ ਵੀ ਕੁੱਝ ਜ਼ਰੂਰੀ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਗੈਜਟ ਆਪਣੇ ਕਬਜ਼ੇ ’ਚ ਲੈ ਲਏ।

    RELATED ARTICLES

    Most Popular

    Recent Comments