ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ, ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਅਤੇ ਵਿਜੇ ਚੌਧਰੀ ਨੇ ਸਹੁੰ ਚੁੱਕੀ। ਇਸ ਤੋਂ ਪਹਿਲਾਂ ਨਿਤੀਸ਼ ਨੇ ਸਵੇਰੇ 11 ਵਜੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਇਸ ਤੋਂ ਬਾਅਦ ਉਹ 128 ਵਿਧਾਇਕਾਂ ਦਾ ਸਮਰਥਨ ਪੱਤਰ ਲੈ ਕੇ ਰਾਜਪਾਲ ਕੋਲ ਪਹੁੰਚੇ। ਨਿਤੀਸ਼ ਨੂੰ ਭਾਜਪਾ ਦੇ 78, ਜੇਡੀਯੂ ਦੇ 45, ਹਿੰਦੁਸਤਾਨ ਆਮ ਮੋਰਚਾ (ਹਮ) ਦੇ ਚਾਰ ਅਤੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਹੈ। ਅਸਤੀਫੇ ਦੇ 6 ਘੰਟੇ ਬਾਅਦ ਨਿਤੀਸ਼ ਕੁਮਾਰ ਨੇ ਮੁੜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਨਿਤੀਸ਼ ਕੁਮਾਰ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ, ਭਾਜਪਾ ਦੇ ਸਮਰਾਟ ਚੌਧਰੀ-ਵਿਜੇ ਸਿਨਹਾ ਨੇ ਵੀ ਚੁੱਕੀ ਸਹੁੰ
RELATED ARTICLES