ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਅੱਜ ਐਤਵਾਰ ਨੂੰ ‘ਸਹਿਯੋਗ’ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਹ ਪੁਲਿਸ ਪਬਲਿਕ ਪਾਰਟਨਰਸ਼ਿਪ ਇਨੀਸ਼ੀਏਟਿਵ ਹੈ। ਇਸ ਬਾਰੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਵਿੱਚ ‘ਸਹਿਯੋਗ’ ਮਿਸ਼ਨ 4 ਹਫ਼ਤੇ ਚੱਲੇਗਾ। ਇਸ ਦੌਰਾਨ ਲੋਕਾਂ ਨੂੰ ਪੁਲਿਸ ਅਤੇ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਜਲੰਧਰ ਪੁਲਿਸ ਨੇ ਕੀਤੀ ‘ਸਹਿਯੋਗ’ ਪ੍ਰੋਜੈਕਟ ਦੀ ਸ਼ੁਰੂਆਤ
RELATED ARTICLES