More
    HomePunjabi Newsਉਤਰਾਖ਼ੰਡ ’ਚ ਐਮ.ਆਈ. 17 ਤੋਂ ਡਿੱਗਿਆ ਹੈਲੀਕਾਪਟਰ

    ਉਤਰਾਖ਼ੰਡ ’ਚ ਐਮ.ਆਈ. 17 ਤੋਂ ਡਿੱਗਿਆ ਹੈਲੀਕਾਪਟਰ

    ਖਰਾਬ ਹੈਲੀਕਾਪਟਰ ਨੂੰ ਰਿਪੇਅਰ ਲਈ ਲਿਜਾਂਦੇ ਸਮੇਂ ਵਾਪਰਿਆ ਹਾਦਸਾ

    ਦੇਹਰਾਦੂਨ/ਬਿਊਰੋ ਨਿਊਜ਼ : ਕੇਦਾਰਨਾਥ ਤੋਂ ਗੌਚਰ ਦਰਮਿਆਨ ਭੀਮਬਲੀ ਦੇ ਕੋਲ ਇਕ ਹੈਲੀਕਾਪਟਰ ਡਿੱਗ ਗਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕ੍ਰੇਸਟਲ ਏਵੀਏਸ਼ਨ ਦਾ ਇਕ ਹੈਲੀਕਾਪਟਰ ਖਰਾਬ ਹੋ ਗਿਆ ਸੀ ਅਤੇ ਇਸ ਦੀ ਰਿਪੇਅਰ ਕੀਤੀ ਜਾਣੀ ਸੀ। ਖਰਾਬ ਹੈਲੀਕਾਪਟਰ ਨੂੰ ਭਾਰਤੀ ਫੌਜ ਦੇ ਹੈਲੀਕਾਪਟਰ ਐਮਆਈ 17 ਰਾਹੀਂ ਲਿਫਟ ਕੀਤਾ ਜਾ ਰਿਹਾ ਸੀ ਅਤੇ ਤਾਰ ਟੁੱਟਣ ਕਾਰਨ ਲਿਫਟ ਕਰਦੇ ਸਮੇਂ ਖਰਾਬ ਹੈਲੀਕਾਪਟਰ ਹੇਠਾਂ ਡਿੱਗ ਗਿਆ।

    ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਖਰਾਬ ਹੈਲੀਕਾਪਟਰ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਇਸ ਹੈਲੀਕਾਪਟਰ ਵਿਚ 24 ਮਈ 2024 ਨੂੰ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਪਈ ਸੀ। ਇਸ ਨੂੰ ਠੀਕ ਕਰਨ ਲਈ ਅੱਜ ਹਵਾਈ ਸੈਨਾ ਦੇ ਹੈਲੀਕਾਪਟਰ ਐਮ.ਆਈ. 17 ਰਾਹੀਂ ਲਿਜਾਇਆ ਜਾ ਰਿਹਾ ਸੀ।

    RELATED ARTICLES

    Most Popular

    Recent Comments