More
    HomePunjabi Newsਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੀ ਬਠਿੰਡਾ ਰਿਹਾਇਸ਼ ’ਤੇ ਐਨਆਈਏ...

    ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੀ ਬਠਿੰਡਾ ਰਿਹਾਇਸ਼ ’ਤੇ ਐਨਆਈਏ ਦੀ ਰੇਡ

    ਭੜਕੇ ਕਿਸਾਨਾਂ ਨੇ ਲਗਾਇਆ ਜਾਮ, ਪੁੱਛਿਆ ਰੇਡ ਦਾ ਕਾਰਨ

    ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ’ਚ ਨੈਸ਼ਨਲ ਇਨਵੈਸਟੀਗੇਸ਼ਨ ਦੀ ਟੀਮ (ਐਨਆਈਏ) ਵੱਲੋਂ ਅੱਜ ਸਵੇਰੇ ਛਾਪੇਮਾਰੀ ਕੀਤੀ ਗਈ। ਇਸੇ ਛਾਪੇਮਾਰੀ ਦੌਰਾਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ’ਚ ਰਾਮਪੁਰਾ ਫੂਲ ਦੇ ਸਰਾਭਾ ਨਗਰ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਰ ਕੌਰ ਖੰਡੀ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚੀ। ਜਦਕਿ ਐਨਆਈਏ ਵੱਲੋਂ ਕੀਤੀ ਗਈ ਇਸ ਰੇਡ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਅਤੇ ਇਸ ਤੋਂ ਨਾਰਾਜ਼ ਕਿਸਾਨ ਆਗੂਆਂ ਨੇ ਸੁਖਵਿੰਦਰ ਖੰਡੀ ਦੇ ਘਰ ਦੇ ਬਾਹਰ ਜਾਮ ਲਗਾ ਦਿੱਤਾ।

    ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਰੇਡ ਦੇ ਕਾਰਨਾਂ ਸਬੰਧੀ ਨਹੀਂ ਦੱਸਿਆ ਜਾਂਦਾ ਉਦੋਂ ਇਥੋਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਧਰ ਹਰਿਆਣਾ ਦੇ ਸੋਨੀਪਤ ’ਚ ਪੰਕਜ ਤਿਆਗੀ ਨਾਮ ਦੇ ਇਕ ਵਿਅਕਤੀ ਦੇ ਘਰ ਵੀ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ। ਤਿਆਗੀ ਖਿਲਾਫ਼ ਉਤਰ ਪ੍ਰਦੇਸ਼ ਦੇ ਲਖਨਊ ’ਚ ਇਕ ਮਾਮਲਾ ਦਰਜ ਹੋਇਆ ਸੀ, ਜਿਸ ਦੇ ਚਲਦਿਆਂ ਉਸ ਦੇ ਖਿਲਾਫ਼ ਇਹ ਛਾਪੇਮਾਰੀ ਕੀਤੀ ਗਈ।

    RELATED ARTICLES

    Most Popular

    Recent Comments