More
    HomePunjabi Newsਵਿਧਾਨ ਸਭਾ ਸੈਸ਼ਨ 3 ਦਿਨ ਦੀ ਬਜਾਏ ਇਕ ਮਹੀਨਾ ਚਲਾਇਆ ਜਾਵੇ :...

    ਵਿਧਾਨ ਸਭਾ ਸੈਸ਼ਨ 3 ਦਿਨ ਦੀ ਬਜਾਏ ਇਕ ਮਹੀਨਾ ਚਲਾਇਆ ਜਾਵੇ : ਸੁਖਬੀਰ ਸਿੰਘ ਬਾਦਲ

    2 ਤੋਂ 4 ਸਤੰਬਰ ਤੱਕ ਚੱਲਣਾ ਹੈ ਪੰਜਾਬ ਵਿਧਾਨ ਸਭਾ ਦਾ ਇਜਲਾਸ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਸਤੰਬਰ ਤੋਂ 4 ਸਤੰਬਰ ਤੱਕ, ਸਿਰਫ ਤਿੰਨ ਲਈ ਬੁਲਾਇਆ ਗਿਆ ਹੈ। ਇਸ ਇਜਲਾਸ ਦੀ ਮਨਜੂਰੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਵੀ ਦੇ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਆਉਂਦੇ ਮਾਨਸੂਨ ਇਜਲਾਸ ਨੂੰ 3 ਦਿਨਾਂ ਤੋਂ ਵਧਾ ਕੇ ਇਕ ਮਹੀਨੇ ਦਾ ਕੀਤਾ ਜਾਵੇ।

    ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਵਿਚ ਪੰਜਾਬ ਦੇ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਨਹੀਂ ਹੋ ਸਕਦਾ, ਇਸ ਕਰਕੇ ਇਜਲਾਸ ਦੀ ਮਿਆਦ ਇਕ ਮਹੀਨਾ ਕੀਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਬਾਗੀ ਆਗੂ ਨਾਗਪੁਰ ਤੋਂ ਆਰ.ਐਸ.ਐਸ. ਅਤੇ ਦਿੱਲੀ ਤੋਂ ਭਾਜਪਾ ਹਾਈਕਮਾਂਡ ਦੀ ਸਲਾਹ ਲੈ ਰਹੇ ਹਨ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਅਤੇ ਇਹ ਸਫਲ ਨਹੀਂ ਹੋਣਗੇ। 

    RELATED ARTICLES

    Most Popular

    Recent Comments