More
    HomePunjabi Newsਭਾਰਤੀ ਹਾਕੀ ਟੀਮ ਦਾ ਦਿੱਲੀ ਪੁੱਜਣ ’ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

    ਭਾਰਤੀ ਹਾਕੀ ਟੀਮ ਦਾ ਦਿੱਲੀ ਪੁੱਜਣ ’ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

    ਪੈਰਿਸ ਉਲੰਪਿਕ ’ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਪਰਤੀ ਹੈ ਹਾਕੀ ਟੀਮ

    ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਸਮੇਤ ਅੱਜ ਸ਼ਨੀਵਾਰ ਨੂੰ ਪੈਰਿਸ ਤੋਂ ਭਾਰਤ ਪੁੱਜੇ। ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜਰ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ ਹਨ। ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਫੁੱਲ ਮਾਲਾਵਾਂ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ।

    ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ‘‘ਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ ਅਤੇ ਮਾਣ ਮਹਿਸੂਸ ਕਰ ਰਹੇ ਹਾਂ।’’ ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ।

    RELATED ARTICLES

    Most Popular

    Recent Comments