More
    HomePunjabi Newsਭਾਖੜਾ ਡੈਮ ਦੇ ਪਾਣੀ ਦਾ ਪੱਧਰ 51 ਫੁੱਟ ਘਟਿਆ

    ਭਾਖੜਾ ਡੈਮ ਦੇ ਪਾਣੀ ਦਾ ਪੱਧਰ 51 ਫੁੱਟ ਘਟਿਆ

    ਲੋੜੀਂਦਾ ਮੀਂਹ ਨਾ ਪਿਆ ਤਾਂ ਬਿਜਲੀ ਦੀ ਵੀ ਹੋਵੇਗੀ ਸਮੱਸਿਆ

    ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਭਾਰਤ ਵਿਚ ਇਸ ਵਾਰ ਹੁਣ ਤੱਕ ਉਮੀਦ ਦੇ ਮੁਤਾਬਕ ਮਾਨਸੂਨ ਦੀ ਸਰਗਰਮੀ ਨਹੀਂ ਰਹੀ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਘੱਟ ਮੀਂਹ ਪਿਆ  ਹੈ। ਇਹੀ ਕਾਰਨ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 51 ਫੁੱਟ ਘੱਟ ਰਿਹਾ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਖੜਾ ਤੋਂ ਹੀ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਨੂੰ ਪਾਣੀ ਜਾਂਦਾ ਹੈ। ਹੁਣ ਮਾਨਸੂਨ ਦਾ ਕਰੀਬ ਇਕ ਮਹੀਨਾ ਰਹਿ ਗਿਆ ਹੈ, ਜੇਕਰ ਅਗਲੇ ਦਿਨਾਂ ਦੌਰਾਨ ਲੋੜੀਂਦਾ ਮੀਂਹ ਨਾ ਪਿਆ ਤਾਂ ਪਾਣੀ ਅਤੇ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।

    ਭਾਖੜਾ ਡੈਮ ਦੇ ਪਾਣੀ ਦਾ ਪੱਧਰ 1615 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ 2023 ’ਚ ਇਨ੍ਹਾਂ ਦਿਨਾਂ ਦੌਰਾਨ 1666 ਫੁੱਟ ਸੀ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦਾ ਕਾਫੀ ਸਮਾਂ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਂਦੇ ਦਿਨਾਂ ਦੌਰਾਨ ਭਰਵੀਂ ਬਰਸਾਤ ਹੋਵੇਗੀ ਅਤੇ ਡੈਮ ਦੇ ਪਾਣੀ ਦਾ ਪੱਧਰ ਵਧ ਜਾਵੇਗਾ। ਧਿਆਨ ਰਹੇ ਕਿ ਭਾਖੜਾ ਡੈਮ ਦਾ ਪਾਣੀ ਜੇਕਰ 1680 ਫੁੱਟ ਤੱਕ ਚਲਾ ਜਾਵੇ ਤਾਂ ਇਸ ਨੂੰ ਖਤਰਾ ਮੰਨਿਆ ਜਾਂਦਾ ਹੈ। 

    RELATED ARTICLES

    Most Popular

    Recent Comments