ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅੱਜ ਹਰਿਆਣਾ ਪਹੁੰਚੇ ਸਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਬਦਲਾਂਗੇ ਹਰਿਆਣਾ ਦਾ ਹਾਲ ਹੁਣ ਲਿਆਵਾਂਗੇ ਕੇਜਰੀਵਾਲ… ਹਰਿਆਣਾ ਵਿਧਾਨਸਭਾ ਚੋਣਾਂ ਨੂੰ ਲੈ ਕੇ ਸੁਨੀਤਾ ਕੇਜਰੀਵਾਲ ਜੀ ਨਾਲ ‘ਕੇਜਰੀਵਾਲ ਦੀ ਗਾਰੰਟੀ’।
ਉਹਨਾਂ ਕਿਹਾ ਕਿ ਹਰਿਆਣਾ ਦੇ ਕੋਨੇ-ਕੋਨੇ ਤੋਂ ਇਤਿਹਾਸਕ ਪ੍ਰੋਗਰਾਮ ‘ਚ ਪਹੁੰਚੇ ਲੋਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਦਿੱਲੀ, ਪੰਜਾਬ ਤੋਂ ਬਾਅਦ ਹੁਣ ਹਰਿਆਣੇ ‘ਚ ਵੀ ਬਦਲਾਅ ਚਾਹੁੰਦੇ ਨੇ… ਭਾਰੀ ਗਿਣਤੀ ‘ਚ ਪਹੁੰਚ ਕੇ ਲੋਕਾਂ ਵੱਲੋਂ ਦਿੱਤੇ ਪਿਆਰ ਦਾ ਤਹਿ ਦਿਲੋਂ ਧੰਨਵਾਦੀ ਹਾਂ…ਹਰਿਆਣੇ ਦੇ ਲੋਕਾਂ ਨੇ ਹਰ ਇੱਕ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ।
ਪਰ ਕੋਈ ਵੀ ਚੰਗਾ ਨਹੀਂ ਨਿਕਲਿਆ। ਹੁਣ ਲੋਕ ਚਾਹੁੰਦੇ ਨੇ ਕਿ ਇਸ ਵਾਰ ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਾਂਗ ਹਰਿਆਣੇ ਦੇ ਲੋਕਾਂ ਦੀ ਜ਼ਿੰਦਗੀ ਸੁਧਾਰੇ। ਜਿਸ ਦੇ ਚਲਦੇ ਅਸੀਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।ਪੰਜਾਬ ਦੇ ਲੋਕਾਂ ਨਾਲ ਬਿਜਲੀ ਮੁਫ਼ਤ ਕਰਨ ਦਾ ਕੀਤਾ ਵਾਅਦਾ ਅਸੀਂ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ।
ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੇ ਹਾਂ ਅੱਜ ਪੰਜਾਬ ਦੇ 90 ਫ਼ੀਸਦੀ ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਅਤੇ ਕਿਸਾਨਾਂ ਨੂੰ ਵੀ ਖੇਤਾਂ ਲਈ ਬਿਜਲੀ ਦਿਨ ‘ਚ ਹੀ ਦੇ ਰਹੇ ਹਾਂ। ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੇ ਕਮਾਲ ਕਰ ਕੇ ਰੱਖ ਦਿੱਤੀ।
ਪੰਜਾਬ ‘ਚ 92 ਸੀਟਾਂ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ। ਕਹਿੰਦੇ-ਕਹਾਉਂਦੇ ਵੱਡੇ-ਵੱਡੇ ਲੀਡਰ ਢਹਿ ਢੇਰੀ ਕਰਕੇ ਰੱਖ ਦਿੱਤੇ। ਜਦੋਂ ਲੋਕ ਖ਼ੁਦ ਕਿਸੇ ਬੰਦੇ ਲਈ ਲੜਨ ਫ਼ਿਰ ਉਸ ਨੂੰ ਕੋਈ ਨਹੀਂ ਹਰਾ ਸਕਦਾ।