More
    HomePunjabi Newsਚੀਨ ਨੇ ਕੈਲਾਸ਼ ਮਾਨ ਸਰੋਵਰ ਦਾ ਰਸਤਾ ਰੋਕਿਆ

    ਚੀਨ ਨੇ ਕੈਲਾਸ਼ ਮਾਨ ਸਰੋਵਰ ਦਾ ਰਸਤਾ ਰੋਕਿਆ

    ਪਵਿੱਤਰ ਅਸਥਾਨ ਦੇ ਰਸਤੇ ’ਤੇ ਮਿਜ਼ਾਇਲ ਸਾਈਟ ਬਣਾ ਰਿਹਾ ਹੈ ਚੀਨ

    ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਲ 2020 ਤੋਂ ਬਾਅਦ ਇਹ ਲਗਾਤਾਰ ਪੰਜਵਾਂ ਸਾਲ ਹੈ ਜਦੋਂ ਚੀਨ ਭਾਰਤੀਆਂ ਨੂੰ ਕੈਲਾਸ਼ ਮਾਨਸਰੋਵਰ ਜਾਣ ਤੋਂ ਰੋਕ ਰਿਹਾ ਹੈ। ਭਾਰਤ ਤੋਂ ਪਵਿੱਤਰ ਕੈਲਾਸ਼ ਮਾਨਸਰੋਵਰ ਦੇ ਦਰਸ਼ਨਾਂ ਲਈ ਜਾਣ ਵਾਸਤੇ ਦੋ ਰਸਤੇ ਹਨ ਅਤੇ ਫਿਲਹਾਲ ਇਹ ਦੋਵੇਂ ਰਸਤੇ ਬੰਦ ਹਨ। ਲੰਘੀ 15 ਜੁਲਾਈ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਆਰਟੀਆਈ ਦੇ ਜਵਾਬ ’ਚ ਕਿਹਾ ਸੀ ਕਿ ਪਵਿੱਤਰ ਧਾਰਮਿਕ ਅਸਥਾਨ ਦਾ ਰਸਤਾ ਰੋਕ ਕੇ ਚੀਨ ਨੇ ਦੋ ਅਹਿਮ ਸਝੌਤਿਆਂ ਨੂੰ ਤੋੜਿਆ ਹੈ।

    ਚੀਨ ਵੱਲੋਂ ਇਸ ਇਲਾਕੇ ਵਿਚ ਮਿਜ਼ਾਇਲ ਸਾਈਟ ਬਣਾਈ ਜਾ ਰਹੀ ਹੈ। ਧਿਆਨ ਰਹੇ ਕਿ ਕੈਲਾਸ਼ ਮਾਨ ਸਰੋਵਰ ਦਾ ਵੱਡਾ ਹਿੱਸਾ ਚੀਨ ਦੇ ਕਬਜ਼ੇ ਵਿਚ ਹੈ ਇਸ ਲਈ ਇਥੇ ਜਾਣ ਦੇ ਲਈ ਚੀਨ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਜਦਕਿ ਹਿੰਦੂ ਧਰਮ ਅਨੁਸਾਰ ਕੈਲਾਸ਼ ਮਾਨਸਰੋਵਰ ਨੂੰ ਬੇਹੱਦ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਭਗਵਾਨ ਸ਼ਿਵ ਆਪਣੀ ਪਤਨੀ ਪਾਰਵਤੀ ਦੇ ਨਾਲ ਕੈਲਾਸ਼ ਪਰਬਤ ’ਤੇ ਨਿਵਾਸ ਕਰਦੇ ਹਨ।

    RELATED ARTICLES

    Most Popular

    Recent Comments