More
    HomePunjabi Newsਓਮਾਨ ਨੇੜੇ ਸਮੁੰਦਰੀ ਤੇਲ ਟੈਂਕਰ ਸਮੁੰਦਰ ’ਚ ਪਲਟਿਆ - 13 ਭਾਰਤੀਆਂ ਸਣੇ...

    ਓਮਾਨ ਨੇੜੇ ਸਮੁੰਦਰੀ ਤੇਲ ਟੈਂਕਰ ਸਮੁੰਦਰ ’ਚ ਪਲਟਿਆ – 13 ਭਾਰਤੀਆਂ ਸਣੇ 16 ਕਰੂ ਮੈਂਬਰ ਲਾਪਤਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਓਮਾਨ ਦੇ ਨੇੜੇ ਇਕ ਸਮੁੰਦਰੀ ਤੇਲ ਦਾ ਟੈਂਕਰ ਸਮੁੰਦਰ ਵਿਚ ਪਲਟ ਗਿਆ ਹੈ। ਇਸ ਟੈਂਕਰ ਵਿਚ 13 ਭਾਰਤੀਆਂ ਸਣੇ 16 ਕਰੂ ਮੈਂਬਰ ਸਵਾਰ ਸਨ। ਇਸ ਟੈਂਕਰ ਵਿਚ 13 ਭਾਰਤੀਆਂ ਤੋਂ ਇਲਾਵਾ 3 ਵਿਅਕਤੀ ਸ੍ਰੀਲੰਕਾ ਦੇ ਦੱਸੇ ਜਾ ਰਹੇ ਹਨ। ਇਹ ਸਾਰੇ 16 ਵਿਅਕਤੀ ਲਾਪਤਾ ਹਨ ਅਤੇ ਇਹ ਘਟਨਾ ਲੰਘੇ ਸੋਮਵਾਰ ਦੀ ਹੈ।

    ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸਮੁੰਦਰੀ ਸੁਰੱਖਿਆ ਕੇਂਦਰ ਦੇ ਮੁਤਾਬਕ, ਪ੍ਰੈਸਟੀਜ਼ ਫਾਲਕਨ ਨਾਮ ਦਾ ਇਹ ਤੇਲ ਟੈਂਕਰ ਦੁਬਈ ਦੇ ਹਮਰਿਆ ਪੋਰਟ ਤੋਂ ਰਵਾਨਾ ਹੋਇਆ ਸੀ। ਇਸ ’ਤੇ ਕੋਮੋਰੋਸ ਦਾ ਝੰਡਾ ਲੱਗਾ ਹੋਇਆ ਸੀ ਅਤੇ ਇਹ ਯਮਨ ਦੇ ਅਦਨ ਪੋਰਟ ਜਾ ਰਿਹਾ ਸੀ। ਡੁਕਮ ਦੇ ਪੋਰਟ ਟਾਊਨ ਦੇ ਨੇੜੇ ਰਾਸ ਮਦ੍ਰਕਾਹ ਤੋਂ ਕਰੀਬ 46 ਕਿਲੋਮੀਟਰ ਦੂਰ ਇਹ ਤੇਲ ਟੈਂਕਰ ਸਮੁੰਦਰ ’ਚ ਪਲਟ ਗਿਆ। ਕਰੂ ਮੈਂਬਰਾਂ ਦੀ ਤਲਾਸ਼ ਵਿਚ ਦੋ ਦਿਨਾਂ ਤੋਂ ਸਰਚ ਅਭਿਆਨ ਅਤੇ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ। 

    RELATED ARTICLES

    Most Popular

    Recent Comments