More
    HomePunjabi Newsਇਨੈਲੋ ਅਤੇ ਬਸਪਾ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

    ਇਨੈਲੋ ਅਤੇ ਬਸਪਾ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

    ਬਸਪਾ 37 ਅਤੇ ਇਨੈਲੋ 53 ਸੀਟਾਂ ’ਤੇ ਉਤਾਰੇਗੀ ਉਮੀਦਵਾਰ

    ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕਰ ਲਿਆ ਹੈ। ਇਹ ਫੈਸਲਾ ਇਨੈਲੋ ਦੇ ਕੌਮੀ ਪ੍ਰਧਾਨ ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਤੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਆਉਂਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਇਨੈਲੋ 53 ਸੀਟਾਂ ’ਤੇ ਅਤੇ ਬਸਪਾ 37 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ ਅਤੇ ਅਭੈ ਚੌਟਾਲਾ ਗੱਠਜੋੜ ਦੇ ਆਗੂ ਹੋਣਗੇ।

    ਗੱਠਜੋੜ ਸਬੰਧੀ ਐਲਾਨ ਕਰਦੇ ਹੋਏ ਅਭੈ ਚੌਟਾਲਾ ਨੇ ਕਿਹਾ ਕਿ ਇਹ ਗੱਠਜੋੜ ਸਵਾਰਥ ਲਈ ਨਹੀਂ ਬਲਕਿ ਹਰਿਆਣਾ ਦੀ ਜਨਤਾ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਚੌਟਾਲਾ ਨੇ ਕਿਹਾ ਕਿ ਅਸੀਂ ਭਾਜਪਾ ਅਤੇ ਕਾਂਗਰਸ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰਾਂਗਾ ਅਤੇ ਅਸੀਂ ਬਸਪਾ ਨਾਲ ਮਿਲ ਕੇ ਸਰਕਾਰ ਬਣਾਵਾਂਗੇ। ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਅਕਾਸ਼ ਨੰਦਾ ਨੇ ਕਿਹਾ ਕਿ ਜੇਕਰ ਹਰਿਆਣਾ ਵਿਚ ਸਾਡੀ ਸਰਕਾਰ ਬਣਦੀ ਹੈ ਤਾਂ ਅਭੈ ਚੌਟਾਲਾ ਨੂੰ ਗੱਠਜੋੜ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ।

    RELATED ARTICLES

    Most Popular

    Recent Comments