ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਹਰਫਨਮੌਲਾ ਹਾਰਦਿਕ ਪੰਡਿਆ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੀ ਤਾਜ਼ਾ ਟੀ-20 ਖਿਡਾਰੀਆਂ ਦੀ ਰੈਂਕਿੰਗ ‘ਚ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਪੰਡਿਆ ਆਲਰਾਊਂਡਰ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਏ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ‘ਚ ਸੂਰਿਆਕੁਮਾਰ ਯਾਦਵ ਟੀ-20 ਫਾਰਮੈਟ ‘ਚ ਬੱਲੇਬਾਜ਼ੀ ‘ਚ ਦੂਜੇ ਸਥਾਨ ‘ਤੇ ਬਰਕਰਾਰ ਹੈ।
ਟੀਮ ਇੰਡੀਆ ਦੇ ਹਰਫਨਮੌਲਾ ਹਾਰਦਿਕ ਪੰਡਿਆ ਬਣੇ ਨੰਬਰ ਵਨ ਆਲਰਾਉਂਡਰ
RELATED ARTICLES