ਭਾਰਤ ਨੇ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ‘ਚ ਅਫਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤਕੇ ਪਹਿਲੇ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 20 ਓਵਰਾਂ ਵਿੱਚ 181 ਦੌੜਾਂ ਬਣਾਈਆਂ। ਸੁਰਿਆ ਕੁਮਾਰ ਯਾਦਵ ਨੇ 28 ਗੇਂਦਾ ਵਿੱਚ 53 ਦੌੜਾਂ ਬਣਾਈਆਂ । ਜਵਾਬ ਵਿੱਚ ਅਫ਼ਗ਼ਾਨ ਟੀਮ 20 ਓਵਰਾਂ ਵਿੱਚ 134 ਦੌੜਾਂ ਤੇ ਆਲ ਆਊਟ ਹੋ ਗਈ।
ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਨੂੰ ਪਹਿਲੀ ਸਫ਼ਲਤਾ ਦਵਾਈ। ਸੂਰਿਆ ਕੁਮਾਰ ਯਾਦਵ ਨੂੰ ਮੈਨ ਆਫ ਮੈਚ ਦਾ ਅਵਾਰਡ ਦਿੱਤਾ ਗਿਆ। ਇਸ ਜਿੱਤ ਨਾਲ ਭਾਰਤ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ। ਦੂਜੇ ਪਾਸੇ ਅਫਗਾਨਿਸਤਾਨ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਹੁਣ ਆਖਰੀ ਦੋ ਮੈਚ ਜਿੱਤਣੇ ਹੋਣਗੇ।