More
    HomePunjabi Newsਤਾਮਿਲਨਾਡੂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 29 ਵਿਅਕਤੀਆਂ ਦੀ ਗਈ ਜਾਨ

    ਤਾਮਿਲਨਾਡੂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 29 ਵਿਅਕਤੀਆਂ ਦੀ ਗਈ ਜਾਨ

    60 ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ ਇਲਾਜ

    ਕਲਾਕੁਰਿਚੀ/ਬਿਊਰੋ ਨਿਊਜ਼ : ਤਾਮਿਲਨਾਡੂ ਦੇ ਕਲਾਕੁਰਿਚੀ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 29 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 60 ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿ੍ਰਤਕਾਂ ਅਤੇ ਬਿਮਾਰ ਹੋਏ ਵਿਅਕਤੀਆਂ ਨੇ ਪੈਕਟਾਂ ’ਚ ਮਿਲਣ ਵਾਲੀ ਸ਼ਰਾਬ ਪੀਤੀ ਸੀ।

    ਸ਼ਰਾਬ ਪੀਣ ਤੋਂ ਬਾਅਦ ਰਾਤ ਹੁੰਦਿਆਂ ਹੀ ਇਨ੍ਹਾਂ ਵਿਅਕਤੀਆਂ ਨੂੰ ਦਸਤ, ਉਲਟੀ, ਪੇਟ ਦਰਦ ਅਤੇ ਅੱਖਾਂ ਵਿਚ ਜਲਣ ਹੋਣ ਲੱਗੀ ਸੀ, ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਕਨੁਕੁਟੀ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਲਗਭਗ 200 ਲੀਟਰ ਜ਼ਹਿਰੀਲੀ ਸ਼ਰਾਬ ਬਰਾਮਦ ਹੋਈ, ਜਿਸ ’ਚ ਮੇਥਾਨਾਲ ਮਿਲਿਆ ਹੋਇਆ ਹੈ। ਉਧਰ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੰਦਿਆਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ।

    RELATED ARTICLES

    Most Popular

    Recent Comments