More
    HomePunjabi News‘ਆਪ’ ਆਗੂ ਸਵਾਤੀ ਮਾਲੀਵਾਲ ਨੇ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਅਖਿਲੇਸ਼ ਯਾਦਵ...

    ‘ਆਪ’ ਆਗੂ ਸਵਾਤੀ ਮਾਲੀਵਾਲ ਨੇ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਅਖਿਲੇਸ਼ ਯਾਦਵ ਨੂੰ ਲਿਖਿਆ ਪੱਤਰ

    ਕਿਹਾ : ਨਿਆਂ ਲਈ ਸੰਘਰਸ਼ ਕਰਨ ਵਾਲੀ ਪੀੜਤਾ ਨੂੰ ਬਹੁਤ ਕੁੱਝ ਸਹਿਨ ਕਰਨਾ ਪੈਂਦਾ ਹੈ

    ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਪਣੇ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ, ਐਨਸੀਪੀ ਆਗੂ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ’ਚ ਲਿਖਿਆ ਕਿ ਮੈਂ ਪਿਛਲੇ ਇਕ ਮਹੀਨੇ ਤੋਂ ਖੁਦ ਦੇਖ ਰਹੀ ਹਾਂ ਕਿ ਨਿਆਂ ਲਈ ਸੰਘਰਸ਼ ਕਰਨ ਵਾਲੀ ਪੀੜਤਾ ਨੂੰ ਕਿਸ ਤਰ੍ਹਾਂ ਦਾ ਦਰਦ, ਇਕੱਲਾਪਣ ਅਤੇ ਹੋਰ ਕਿੰਨਾ ਕੁੱਝ ਸਹਿਨ ਕਰਨਾ ਪੈਂਦਾ ਹੈ।

    ਉਨ੍ਹਾਂ ਅੱਗੇ ਲਿਖਿਆ ਕਿ ਜਿਸ ਤਰ੍ਹਾਂ ਮੈਨੂੰ ਅਪਮਾਨਿਤ ਅਤੇ ਜ਼ਲੀਲ ਕੀਤਾ ਗਿਆ, ਉਸ ਕਾਰਨ ਮਹਿਲਾਵਾਂ ਅਤੇ ਲੜਕੀਆਂ ਦੁਰਵਿਵਹਾਰ ਖਿਲਾਫ ਬੋਲਣ ਤੋਂ ਡਰਨ ਲੱਗ ਜਾਣਗੀਆਂ। ਜ਼ਿਕਰਯੋਗ ਹੈ ਕਿ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਆਰੋਪ ਲਗਾਇਆ ਸੀ। ਇਸ ਸਾਰੇ ਮਾਮਲੇ ਦਾ ਆਰੋਪੀ ਵਿਭਵ ਕੁਮਾਰ ਇਸ ਸਮੇਂ ਪੁਲਿਸ ਕਸਟਡੀ ਵਿਚ ਹੈ।

    RELATED ARTICLES

    Most Popular

    Recent Comments