ਪੰਜਾਬ ‘ਚ ਬਿਜਲੀ ਸੰਕਟ ਗਹਿਰਾ ਸਕਦਾ ਹੈ। ਇਸਦੇ ਚਲਦੇ ਆਲ ਇੰਡੀਆ ਪਾਵਰ ਇੰਜੀਨੀਅਰ ਫੈੱਡਰੇਸ਼ਨ ਨੇ CM ਮਾਨ ਨੂੰ ਚਿੱਠੀ ਲਿਖੀ ਹੈ। ਫੈੱਡਰੇਸ਼ਨ ਨੇ ਗਰਿੱਡ ਫੇਲ੍ਹ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ। ਦਫ਼ਤਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲੇ ਜਾਣ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕੇਂਦਰੀ ਪੂਲ ਤੋ 1000MW ਬਿਜਲੀ ਦਾ ਪ੍ਰਬੰਧ ਕੀਤਾ ਜਾਵੇ ।
ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਬੰਦ ਕੀਤੇ ਜਾਣ । ਮੁਫਤ ਬਿਜਲੀ ਨੀਤੀ ਦੀ ਸਮੀਖਿਆ ਕਰਨ ਦਾ ਦਿੱਤਾ ਸੁਝਾਅ। ਸੂਬੇ ‘ਚ 25 ਜੂਨ ਨੂੰ ਕੀਤੀ ਜਾਵੇ ਝੋਨੇ ਦੀ ਬਿਜਾਈ ਅਤੇ NSA ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕੀਤਾ ਕਵਰ ਕਰਨ ਦੀ ਮੰਗ ਕੀਤੀ ਗਈ ਹੈ।