More
    HomePunjabi Newsਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ’ਤੇ ਲੱਗੀ ਸ਼ਗਨਾਂ ਦੀ ਮਹਿੰਦੀ

    ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ’ਤੇ ਲੱਗੀ ਸ਼ਗਨਾਂ ਦੀ ਮਹਿੰਦੀ

    ਐਡਵੋਕੇਟ ਸ਼ਾਹਬਾਜ਼ ਨਾਲ ਭਲਕੇ ਵਿਆਹ ਬੰਧਨ ’ਚ ਬੱਝੇਗੀ ਅਨਮੋਲ ਗਗਨ ਮਾਨ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹੱਥਾਂ ’ਤੇ ਸ਼ਗਨਾਂ ਦੀ ਮਹਿੰਦੀ ਲੱਗ ਚੁੱਕੀ ਹੈ। ਅਨਮੋਲ ਗਗਨ ਮਾਨ ਭਲਕੇ 16 ਜੂਨ ਨੂੰ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਵਿਆਹ ਬੰਧਨ ’ਚ ਬੱਝ ਜਾਣਗੇ। ਅਨਮੋਲ ਗਗਨ ਮਾਨ ਦੀ ਮਹਿੰਦੀ ਦੀ ਰਸਮ ਤੋਂ ਬਾਅਦ ਅੱਜ ਸ਼ਾਮ ਨੂੰ ਜਾਗੋ ਪ੍ਰੋਗਰਾਮ ਹੋਵੇਗਾ। ਇਹ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਨਿਭਾਈਆਂ ਜਾ ਰਹੀਆਂ ਹਨ। ਜਦਕਿ ਵਿਆਹ ਸਮਾਗਮ ਭਲਕੇ ਜ਼ੀਰਕਪੁਰ ਦੇ ਸੋਹੀ ਮੈਰਿਜ ਪੈਲੇਸ ਵਿਚ ਹੋਵੇਗਾ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਸਾਹਬਾਜ਼ ਸੋਹੀ ਨਾਲ ਹੋਣ ਜਾ ਰਿਹਾ ਹੈ ਜੋ ਪੇਸ਼ੇ ਤੋਂ ਵਕੀਲ ਹਨ ਅਤੇ ਉਨ੍ਹਾਂ ਦਾ ਪਰਿਵਾਰ ਜ਼ੀਰਕਪੁਰ ਵਿਚ ਰਹਿੰਦਾ ਹੈ।

    ਉਨ੍ਹਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਵਿਆਹ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਵਿਆਹ ਕਰਵਾ ਚੁੱਕੇ ਹਨ ਜਿਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕਾ ਨਰਿੰਦਰ ਕੌਰ ਭਰਾਜ ਆਦਿ ਦਾ ਨਾਮ ਸ਼ਾਮਲ ਹੈ।

    RELATED ARTICLES

    Most Popular

    Recent Comments