ਚੰਡੀਗੜ ਏਅਰਪੋਰਟ ਤੇ ਵਾਪਰੇ ਥੱਪੜ ਕਾਂਡ ਤੇ ਕੰਗਣਾ ਰਨੌਤ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਅੱਤਵਾਦ ਹੈ। ਇਸ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਸ਼ਖਸੀਅਤਾਂ ਸਿਪਾਹੀ ਮੁਲਾਜ਼ਮ ਕੁੜੀ ਦੇ ਹੱਕ ਵਿੱਚ ਅੱਗੇ ਆਈਆਂ ਹਨ। ਸਭ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮਪੀ ਦੀਆਂ ਚੋਣਾਂ ਜਿੱਤ ਹਾਸਿਲ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਨੇ ਕੰਗਣਾਂ ਦੇ ਬਿਆਨ ਤੇ ਸਖਤ ਨਾਰਾਜ਼ਗੀ ਜਤਾਈ ਹੈ । ਉਹਨਾਂ ਕਿਹਾ ਕਿ ਕਿਸੇ ਦੇ ਥੱਪੜ ਮਾਰਿਆ ਜਾਵੇ ਇਹ ਸਾਨੂੰ ਵੀ ਚੰਗਾ ਨਹੀਂ ਲੱਗਦਾ ਪਰ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬ ਵਿੱਚ ਅੱਤਵਾਦ ਨਹੀਂ ਹੈ।
ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ । ਪੰਜਾਬੀ ਗਾਇਕ ਜਸਵੀਰ ਜੱਸੀ ਨੇ ਵੀ ਕੰਗਣਾ ਰਨੌਤ ਨੂੰ ਕਿਹਾ ਹੈ ਕਿ ਤੁਹਾਡਾ ਅਹੁਦਾ ਵਡਾ ਹੈ ਸੋਚ ਸਮਝ ਕੇ ਬੋਲੋ। ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੰਗਣਾ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਮੈਡਮ ਜੀ ਸੋਚ ਸਮਝ ਕੇ ਬੋਲੋ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪੰਜਾਬ ਵਿੱਚ ਅੱਤਵਾਦ ਬਾਰੇ ਕੰਗਣਾ ਨੇ ਗਲਤ ਕਿਹਾ ਹੈ ਅਤੇ ਅਸੀਂ ਇਸਦਾ ਦਾ ਜਵਾਬ ਦਵਾਂਗੇ।