More
    HomePunjabi Newsਭਾਰਤ ਨੇਵੀ ਲਈ ਖਰੀਦੇਗਾ 26 ਰਾਫੇਲ-M

    ਭਾਰਤ ਨੇਵੀ ਲਈ ਖਰੀਦੇਗਾ 26 ਰਾਫੇਲ-M

    ਫਰਾਂਸ ਨਾਲ 50 ਹਜ਼ਾਰ ਕਰੋੜ ਰੁਪਏ ਦੀ ਡੀਲ ’ਤੇ ਹੋਵੇਗੀ ਚਰਚਾ

    ਨਵੀਂ ਦਿੱਲੀ/ਬਿਊਰੋ ਨਿਊਜ਼ Lਭਾਰਤ ਨੇਵੀ ਲਈ ਫਰਾਂਸ ਕੋਲੋਂ 26 ਰਾਫੇਲ-ਐਮ ਫਾਈਟਰ ਜੈਟ ਖਰੀਦਣ ਦੀ ਡੀਲ ਕਰਨ ਜਾ ਰਿਹਾ ਹੈ। ਇਸ ਸਬੰਧੀ ਚਰਚਾ ਲਈ ਫਰਾਂਸ ਸਰਕਾਰ ਅਤੇ ਡਸੌਲਟ ਕੰਪਨੀ ਦੇ ਅਧਿਕਾਰੀ ਭਲਕੇ ਭਾਰਤ ਪਹੁੰਚ ਰਹੇ ਹਨ। ਉਹ ਰੱਖਿਆ ਮੰਤਰਾਲੇ ਦੀ ਕੰਟਰੈਕਟ ਨੈਗੋਸ਼ੀਏਸ਼ਨ ਕਮੇਟੀ ਨਾਲ ਡੀਲ ਨੂੰ ਲੈ ਕੇ ਚਰਚਾ ਕਰਨਗੇ। ਮੀ

    ਡੀਆ ਰਿਪੋਰਟਾਂ ਮੁਤਾਬਕ 50 ਹਜ਼ਾਰ ਕਰੋੜ ਰੁਪਏ ਦੀ ਇਸ ਡੀਲ ਦੇ ਤਹਿਤ ਫਰਾਂਸ ਰਾਫੇਲ-ਐਮ ਜੈਟ ਦੇ ਨਾਲ ਹਥਿਆਰ, ਸਿਮੂਲੇਟਰ, ਕਰੂ ਦੇ ਲਈ ਟ੍ਰੇਨਿੰਗ ਅਤੇ ਲੌਜਿਸਟਿਕ ਸਪੋਰਟ ਵੀ ਮੁਹੱਈਆ ਕਰਵਾਏਗਾ। ਭਾਰਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮੀਟਿੰਗ ਵਿਚ ਨੇਵੀ ਦੇ ਅਧਿਕਾਰੀ ਵੀ ਸ਼ਾਮਲ ਰਹਿਣਗੇ। ਉਹ ਇਸ ਵਿੱਤੀ ਸਾਲ ਦੇ ਅਖੀਰ ਤੱਕ ਫਰਾਂਸ ਦੇ ਨਾਲ ਗੱਲਬਾਤ ਪੂਰੀ ਕਰਨ ਅਤੇ ਡੀਲ ’ਤੇ ਦਸਤਖਤ ਕਰਨ ਦਾ ਯਤਨ ਕਰਨਗੇ।

    ਨੇਵੀ ਲਈ ਖਰੀਦੇ ਜਾ ਰਹੇ 22 ਸਿੰਗਲ ਸੀਟ ਰਾਫੇਲ-ਐਮ ਜੈਟ ਅਤੇ 4 ਡਬਲ ਟ੍ਰੇਨਰ ਸੀਟ ਰਾਫੇਲ-ਐਮ ਜੈਟ ਹਿੰਦ ਮਹਾਂਸਾਗਰ ਵਿਚ ਚੀਨ ਨਾਲ ਮੁਕਾਬਲੇ ਲਈ ਆਈ.ਐਨ.ਐਸ. ਵਿਕਰਾਂਤ ’ਤੇ ਤੈਨਾਤ ਕੀਤੇ ਜਾਣਗੇ। ਇਸ ਡੀਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਸਾਲ ਦੀ ਫਰਾਂਸ ਯਾਤਰਾ ਦੇ ਦੌਰਾਨ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ 2016 ਵਿਚ 59 ਹਜ਼ਾਰ ਕਰੋੜ ਰੁਪਏ ਦੀ ਡੀਲ ਦੇ ਤਹਿਤ ਭਾਰਤ ਹਵਾਈ ਸੈਨਾ ਦੇ ਲਈ ਫਰਾਂਸ ਕੋਲੋਂ 36 ਰਾਫੇਲ ਲੜਾਕੂ ਜਹਾਜ਼ ਖਰੀਦ ਚੁੱਕਾ ਹੈ।   

    RELATED ARTICLES

    Most Popular

    Recent Comments