More
    HomePunjabi Newsਮਿਜ਼ੋਰਮ ਦੇ ਆਈਜੋਲ ’ਚ ਪੱਥਰ ਦੀ ਖਦਾਨ ਢਹਿਣ ਕਾਰਨ 10 ਮੌਤਾਂ

    ਮਿਜ਼ੋਰਮ ਦੇ ਆਈਜੋਲ ’ਚ ਪੱਥਰ ਦੀ ਖਦਾਨ ਢਹਿਣ ਕਾਰਨ 10 ਮੌਤਾਂ

    ਲਗਾਤਾਰ ਪੈ ਰਹੇ ਮੀਂਹ ਕਾਰਨ ਵਾਪਰਿਆ ਹਾਦਸਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਮਿਜ਼ੋਰਮ ਵਿਚ ਚੱਕਰਵਾਤੀ ਤੂਫਾਨ ਰੇਸਲ ਦੇ ਅਸਰ ਦੇ ਕਾਰਨ ਲਗਾਤਾਰ ਮੀਂਹ ਪੈ ਰਿਹਾ ਹੈ। ਇਸਦੇ ਚੱਲਦਿਆਂ ਅੱਜ ਮੰਗਲਵਾਰ ਸਵੇਰੇ 6 ਵਜੇ ਰਾਜਧਾਨੀ ਆਈਜੋਲ ਵਿਚ ਪੱਥਰ ਦੀ ਖਦਾਨ ਢਹਿ ਗਈ। ਇਸ ਨਾਲ 10 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ 10 ਤੋਂ ਜ਼ਿਆਦਾ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਇਹ ਘਟਨਾ ਆਈਜੋਲ ਦੇ ਮੇਲਥਮ ਅਤੇ ਹਲੀਮੇਨ ਦੇ ਵਿਚਾਲੇ ਵਾਪਰੀ ਹੈ।

    ਮਿਜ਼ੋਰਮ ਦੇ ਡੀਜੀਪੀ ਅਨਿਲ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 10 ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਮਲਬੇ ਹੇਠਾਂ ਕਈ ਵਿਅਕਤੀਆਂ ਦੇ ਦਬੇ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਮਿਜ਼ੋਰਮ ਦੇ ਸਾਰੇ ਸਕੂਲ ਅਤੇ ਸਰਕਾਰੀ ਦਫਤਰ ਅੱਜ ਬੰਦ ਕਰ ਦਿੱਤੇ ਗਏ ਹਨ। ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। 

    RELATED ARTICLES

    Most Popular

    Recent Comments