More
    HomePunjabi Newsਸ਼ਸ਼ੀ ਥਰੂਰ ਨੇ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ...

    ਸ਼ਸ਼ੀ ਥਰੂਰ ਨੇ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਦਿੱਤਾ ਸੱਦਾ

    ਕਿਹਾ : ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ

    ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਤੇ ਸਾਬਕਾ ਮੰਤਰੀ ਸ਼ਸ਼ੀ ਥਰੂਰ ਅੱਜ ਸ਼ਨੀਵਾਰ ਨੂੰ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸਾਧਿਆ। ਸ਼ਸ਼ੀ ਥਰੂਰ ਨੇ ਕਿਹਾ ਕਿ ਇਸ ਵਾਰ ਚਰਨਜੀਤ ਸਿੰਘ ਚੰਨੀ ਨੂੰ ਵੋਟ ਕੇ ਜਿਤਾਓ, ਤਾਂ ਜੋ ਕੇਂਦਰ ਵਿਚ ਸਾਡੀ ਸਰਕਾਰ ਬਣ ਸਕੇ। ਕਿਉਂਕਿ ਜੇਕਰ ਇਸ ਵਾਰ ਵੀ ਬੀਜੇਪੀ ਨੇ ਸਰਕਾਰ ਤਾਂ ਲੋਕਤੰਤਰ ਖਤਰੇ ’ਚ ਆ ਜਾਵੇਗਾ। ਥਰੂਰ ਨੇ ਕਿਹਾ ਕਿ ਇਸ ਸਮੇਂ ਦੇਸ਼ ਬਹੁਤ ਗੰਭੀਰ ਸਥਿਤੀ ’ਚ ਹੈ। ਦੇਸ਼ ਨੂੰ ਬਚਾਉਣਾ ਹੈ ਤਾਂ ਬੀਜੇਪੀ ਨੂੰ ਦੁਬਾਰਾ ਸੱਤਾ ਵਿਚ ਆਉਣ ਤੋਂ ਰੋਕਣਾ ਹੋਵੇਗਾ।

    ਇਸ ਲਈ ਮੈਂ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਮੰਗ ਰਿਹਾ ਹੈ। ਚੰਨੀ ਦੀ ਜਿੱਤ ਨਾਲ ਦਿੱਲੀ ’ਚ ਬਣਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ’ਚ ਜ਼ਹਿਰੀਲਾ ਟੀਕਾ ਭਰਨ ਦਾ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡਣਾ ਚਾਹੁੰਦੀ ਹੈ।

    RELATED ARTICLES

    Most Popular

    Recent Comments