More
    HomePunjabi Newsਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲਿਆਂ ’ਚ ਮਾਨਸਾ ਦੀ ਪ੍ਰਨੀਤ ਦੀ ਟੀਮ ਨੇ ਜਿੱਤਿਆ...

    ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲਿਆਂ ’ਚ ਮਾਨਸਾ ਦੀ ਪ੍ਰਨੀਤ ਦੀ ਟੀਮ ਨੇ ਜਿੱਤਿਆ ਸੋਨ ਤਮਗ਼ਾ

    ਤੁਰਕੀ ਦੀ ਟੀਮ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

    ਬੁਢਲਾਡਾ/ਬਿਊਰੋ ਨਿਊਜ਼ : ਤੀਰਅੰਦਾਜ਼ੀ ਖੇਡ ’ਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ’ਚ ਗੋਲਡਮੈਡਲਿਸਟ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਆਪਣੀਆਂ ਖਿਡਾਰੀ ਸਾਥਣਾਂ ਅਦਿਤੀ ਗੋਪੀ ਚੰਦ ਅਤੇ ਜਯੋਤੀ ਸੁਰੇਖਾ ਵੇਨਮ ਸਮੇਤ ਮਹਿਲਾਂ ਕੰਪਾਊਂਡ ਟੀਮ ਮੁਕਾਬਲੇ ’ਚ ਪਿਛਲੇ ਮਹੀਨੇ ਵਿਸ਼ਵ ਕੱਪ ਤੀਰਅੰਦਾਜ਼ੀ ਸਟੇਜ-1 ਦੇ ਮੁਕਾਬਲਿਆਂ ’ਚ ਇਟਲੀ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਣ ਉਪਰੰਤ ਹੁਣ ਕੋਰੀਆ ਵਿਖੇ ਹੋਏ ਵਿਸ਼ਵ ਕੱਪ ਤੀਰਅੰਦਾਜ਼ੀ ਸਟੇਜ -2 ’ਚ ਵੀ ਇਸ ਟੀਮ ਨੇ ਭਾਰਤ ਵਲੋਂ ਖੇਡਦਿਆਂ ਤੁਰਕੀ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ।

    ਇਨੀਂ ਦਿਨੀਂ ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਪ੍ਰਨੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਭਾਰਤ ਲਈ ਲਗਾਤਾਰ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਕਰਦੀ ਆ ਰਹੀ ਹੈ। ਪ੍ਰਨੀਤ ਦੀ ਟੀਮ ਵੱਲੋਂ ਤੀਰਅੰਦਾਜ਼ੀ ਮੁਕਾਬਲਿਆਂ ’ਚ ਸੋਨ ਤਮਗਾ ਜਿੱਤਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

    RELATED ARTICLES

    Most Popular

    Recent Comments