More
    HomePunjabi NewsLiberal Breakingਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਰੇਲਵੇ ਵਿਭਾਗ ਚਲਾਉਣ ਜਾ ਰਿਹਾ ਦੋ...

    ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਰੇਲਵੇ ਵਿਭਾਗ ਚਲਾਉਣ ਜਾ ਰਿਹਾ ਦੋ ਵਿਸ਼ੇਸ਼ ਟਰੇਨਾਂ

    ਪੰਜਾਬ ਦੇ ਬਿਆਸ ਦੇ ਵਿੱਚ ਡੇਰਾ ਰਾਧਾ ਸੁਆਮੀ ਦੇ ਭਗਤਾਂ ਦੇ ਲਈ ਖੁਸ਼ਖਬਰੀ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਡੇਰਾ ਬਿਆਸ ਵਿਖੇ ਮੱਥਾ ਟੇਕਣ ਆਉਂਦੇ ਹਨ। ਕਿਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਵਿਭਾਗ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਟਰੇਨਾਂ ਚਲਾਉਣ ਜਾ ਰਿਹਾ ਹੈ। ਇਹ ਫੈਸਲਾ ਸੰਗਤਾਂ ਦੀ ਵੱਧ ਰਹੀ ਭੀੜ ਦੇ ਮੱਦੇਨਜ਼ਰ ਲਿਆ ਗਿਆ ਹੈ।

    ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਜਾਰੀ ਬਿਆਨ ਵਿੱਚ ਕੀਤੀ ਗਈ ਹੈ। ਇਹ ਸਪੈਸ਼ਲ ਟਰੇਨ ਅਜਮੇਰ-ਬਿਆਸ ‘ਤੇ 2 ਅਤੇ ਜੋਧਪੁਰ-ਬਿਆਸ ‘ਤੇ ਇਕ ਯਾਤਰਾ ‘ਚ ਚੱਲੇਗੀ। ਇਸ ਦੇ ਨਾਲ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕਾਫੀ ਸੁਵਿਧਾ ਹੋਵੇਗੀ ਜਾਣਕਾਰੀ ਦੇ ਮੁਤਾਬਿਕ। ਪ੍ਰਾਪਤ ਜਾਣਕਾਰੀ ਅਨੁਸਾਰ ਟਰੇਨ ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) 9 ਮਈ ਅਤੇ 23 ਮਈ ਨੂੰ ਚੱਲੇਗੀ। ਇਹ ਟਰੇਨ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਰੇਲਵੇ ਸਟੇਸ਼ਨ ਪਹੁੰਚੇਗੀ।

    ਜਦਕਿ ਟਰੇਨ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) ਬਿਆਸ ਤੋਂ 12 ਅਤੇ 26 ਮਈ ਨੂੰ ਦੁਪਹਿਰ 2.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ। ਇਨ੍ਹਾਂ ਟਰੇਨਾਂ ਦੇ ਸਟਾਪੇਜ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ ਜੈਪੁਰ, ਬਾਂਡੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ‘ਤੇ ਰੱਖੇ ਗਏ ਹਨ। ਜਿਸ ਵਿੱਚ ਕੁੱਲ 24 ਦੇ ਕਰੀਬ ਡੱਬੇ ਹੋਣਗੇ।

    RELATED ARTICLES

    Most Popular

    Recent Comments