ਆਗਾਮੀ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਅੱਜ ਪੰਜਾਬ ਦੇ ਲਈ ਦੂਜੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਮਾਲਵੇ ਦੀ ਸੰਗਰੂਰ ਸੀਟ ਦੇ ਲਈ ਭਾਜਪਾ ਵੱਲੋਂ ਇਸ ਵਾਰੀ ਹਿੰਦੂ ਚਿਹਰੇ ਦੀ ਚੋਣ ਕਰ ਲਈ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਨੇਤਾ ਅਰਵਿੰਦ ਖੰਨਾ ਨੂੰ ਸੰਗਰੂਰ ਲੋਕ ਸਭਾ ਸੀਟ ਦੀ ਟਿਕਟ ਦਿੱਤੀ ਜਾ ਸਕਦੀ ਹੈ।
ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਖੁਦ ਸੀਐੱਮ ਭਗਵੰਤ ਮਾਨ ਨੇ ਕਿਹਾ ਹੈ ਕਿ ਮੀਤ ਹੇਅਰ ਨੂੰ ਇਹ ਨਾ ਸੋਚਣਾ ਚਾਹੀਦਾ ਹੈ ਕਿ ਉਹ ਖੁਦ ਸੰਗਰੂਰ ਸੀਟ ਤੋਂ ਖੜ੍ਹੇ ਹਨ। ਹਾਲ ਹੀ ਵਿੱਚ ਕਾਂਗਰਸ ਨੇ ਆਪਣੇ ਸਭ ਤੋਂ ਗਤੀਸ਼ੀਲ ਆਗੂ ਸੁਖਪਾਲ ਖਹਿਰਾ ਨੂੰ ਸੰਗਰੂਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ,
ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੰਗਰੂਰ ਤੋਂ ਸਾਬਕਾ ਕੈਬਨਿਟ ਮੰਤਰੀ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦਿੱਤੀ ਹੈ। ਦੱਸਣ ਯੋਗ ਹੈ ਕਿ ਸੰਗਰੂਰ ਦੇ ਵਿੱਚ 40 ਪ੍ਰਤੀਸ਼ਤ ਹਿੰਦੂ ਵੋਟ ਬੈਂਕ ਹੈ ਜਿਸ ਨੂੰ ਕਿ ਭਾਜਪਾ ਕੈਸ਼ ਕਰਨ ਦਾ ਮਨ ਬਣਾ ਚੁੱਕੀ ਹੈ।


