ਪੰਜਾਬ ਦੇ ਮੌਸਮ ਨੇ ਇੱਕ ਵਾਰੀ ਫਿਰ ਤੋਂ ਕਰਵਟ ਲਈ ਸ਼ੁਕਰਵਾਰ ਦੁਪਹਿਰ ਅਚਾਨਕ ਕਾਲੇ ਬੱਦਲ ਛਾਣ ਦੇ ਨਾਲ ਇਕਦਮ ਹਨੇਰਾ ਹੋ ਗਿਆ। ਇਸ ਤੋਂ ਬਾਅਦ ਬਹੁਤੇ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਤੇਜ਼ ਬਾਰਿਸ਼ ਪੈਣ ਦੇ ਨਾਲ ਇੱਕ ਵਾਰੀ ਫਿਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਕਈ ਹਿੱਸਿਆਂ ਦੇ ਵਿੱਚ ਗੜੇ ਪੈਣ ਦੀ ਵੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਮੌਸਮ ਲਗਾਤਾਰ ਬਦਲ ਸਕਦਾ ਹੈ।
ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਚਲੀਆਂ ਤੇਜ ਹਵਾਵਾਂ ਤੇ ਪਿਆ ਮੀਂਹ, ਕਈ ਜਗ੍ਹਾ ਹੋਈ ਗੜੇਮਾਰੀ
RELATED ARTICLES