ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਸਾਫ ਕੀਤਾ ਹੈ ਕਿ ਜੇਕਰ ਉਹ ਚੋਣ ਲੜਨਗੇ ਤਾਂ ਬਠਿੰਡਾ ਤੋਂ ਹੀ ਲੜਨਗੇ । ਬਾਕੀ ਟਿਕਟ ਕਿਸ ਉਮੀਦਵਾਰ ਨੂੰ ਦੇਣੀ ਹੈ ਇਸ ਦਾ ਫੈਸਲਾ ਪਾਰਟੀ ਨੇ ਕਰਨਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਰੋਧੀ ਉਹਨਾਂ ਤੋਂ ਡਰੇ ਹੋਏ ਹਨ ਤੇ ਜੇ ਉਹ ਚੋਣ ਲੜਦੇ ਹਨ ਤਾਂ ਨਿਸ਼ਚਿਤ ਤੌਰ ਤੇ ਉਹ ਬਠਿੰਡਾ ਲੋਕ ਸਭਾ ਹਲਕਾ ਹੀ ਹੋਵੇਗਾ।
ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਾਫ, ਜੇ ਚੋਣ ਲੜਾਂਗੀ ਤਾਂ ਬਠਿੰਡਾ ਤੋਂ ਹੀ ਲੜਾਂਗੇ
RELATED ARTICLES