More
    HomePunjabi Newsਲੁਧਿਆਣਾ ’ਚ ਬੱਚੀ ਨੂੰ ਜਿੰਦਾ ਦਫਨਾਉਣ ਵਾਲੀ ਨੀਲਮ ਨੂੰ ਅਦਾਲਤ ਨੇ ਦੋਸ਼ੀ...

    ਲੁਧਿਆਣਾ ’ਚ ਬੱਚੀ ਨੂੰ ਜਿੰਦਾ ਦਫਨਾਉਣ ਵਾਲੀ ਨੀਲਮ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ

    15 ਅਪ੍ਰੈਲ ਨੂੰ ਅਦਾਲਤ ਵੱਲੋਂ ਸੁਣਾਈ ਜਾਵੇਗੀ ਸਜਾ

    ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨਾਮੀ ਮਹਿਲਾ ਨੂੰ ਆਪਣੇ ਗੁਆਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਦੀ ਭਿਆਨਕ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਵੱਲੋਂ ਆਉਂਦੀ 15 ਅਪ੍ਰੈਲ ਨੂੰ ਨੀਲਮ ਨੂੰ ਸਜਾ ਸੁਣਾਈ ਜਾਵੇਗੀ।

    ਨੀਲਮ ਖਿਲਾਫ ਧਾਰਾ 364 ਦੇ ਤਹਿਤ ਹੱਤਿਆ ਦੇ ਇਰਾਦੇ ਨਾਲ ਅਗਵਾ ਕਰਨ ਦਾ ਆਰੋਪ ਹੈ ਅਤੇ ਨਾਲ ਹੀ ਬੱਚੇ ਦੀ ਮੌਤ ਤੋਂ ਬਾਅਦ ਹੱਤਿਆ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਧਿਆਨ ਰਹੇ ਕਿ ਦੋਸ਼ੀ ਨੀਲਮ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ’ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ’ਚ ਲੈ ਗਈ ਸੀ, ਜਿੱਥੇ ਉਸ ਨੇ ਬੱਚੀ ਦਿਲਰੋਜ ਕੌਰ ਨੂੰ ਜਿੰਦਾ ਹੀ ਇਕ ਖੱਡਾ ਵਿਚ ਦਫਨਾ ਦਿੱਤਾ ਸੀ। ਜਿਸ ਦੇ ਚਲਦਿਆਂ ਪਿਆਰੀ ਬੱਚੀ ਦਿਲਰੋਜ ਦੀ ਮੌਤ ਹੋ ਗਈ ਸੀ। ਦਿਲਰੋਜ ਦੀ ਹੱਤਿਆ ਕਰਨ ਤੋਂ ਪਹਿਲਾਂ ਨੀਲਮ ਨੇ ਦਿਲਰੋਜ ਦੇ ਮਾਤਾ-ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸ ਆਪਣੇ ਮਨ ਵਿਚ ਦੁਸ਼ਮਣੀ ਪਾਲ ਲਈ ਅਤੇ ਉਨ੍ਹਾਂ ਦੀ ਛੋਟੀ ਬੇਟੀ ਦੀ ਹੱਤਿਆ ਕਰ ਦਿੱਤੀ।

    RELATED ARTICLES

    Most Popular

    Recent Comments