ਸਿੱਧੂ ਮੂਸੇਵਾਲ਼ਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਅਤੇ ਮਾਂ ਨੂੰ ਦੇਖਣ ਦੀ ਰੀਝ ਹੈ। ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਨਹੀਂ ਕਰ ਸਕਾਂਗੇ। ਤੁਹਾਡੇ ਦੂਰੋਂ ਚੱਲ ਕੇ ਆਏ ਕਦਮਾਂ ਅਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪ ਸਭ ਨੂੰ ਬੇਨਤੀ ਹੈ ਕਿ ਬੱਸ ਕੁੱਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਗ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਅਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ।
ਛੋਟੇ ਸਿੱਧੂ ਨੂੰ ਮਿਲਣ ਲਈ ਲੋਕਾਂ ਨੂੰ ਕਰਨਾ ਪਵੇਗਾ ਸਵਾ ਮਹੀਨੇ ਦਾ ਇੰਤਜ਼ਾਰ
RELATED ARTICLES


