More
    HomePunjabi Newsਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਆਪਣੀ ਧੀ ਆਸਿਫਾ ਭੁੱਟੋ ਨੂੰ ਬਣਾਉਣਗੇ ਫਸਟ ਲੇਡੀ;...

    ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਆਪਣੀ ਧੀ ਆਸਿਫਾ ਭੁੱਟੋ ਨੂੰ ਬਣਾਉਣਗੇ ਫਸਟ ਲੇਡੀ; ਪਹਿਲੀ ਵਾਰ ਬਦਲੇਗੀ ਪਰੰਪਰਾ

    ਇਸਲਾਮਾਬਾਦ/ਬਿਊਰੋ ਨਿਊਜ਼ : ਆਸਿਫਾ ਭੁੱਟੋ ਜ਼ਰਦਾਰੀ ਪਾਕਿਸਤਾਨ ਦੀ ਫਸਟ ਲੇਡੀ ਬਣੇਗੀ। ਪਾਕਿਸਤਾਨੀ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਆਪਣੀ ਧੀ ਆਸਿਫਾ ਭੁੱਟੋ ਨੂੰ ਫਸਟ ਲੇਡੀ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਐਲਾਨ ਵੀ ਜਲਦੀ ਹੋ ਸਕਦਾ ਹੈ।

    ਪਾਕਿਸਤਾਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਰਾਸ਼ਟਰਪਤੀ ਨੇ ਫਸਟ ਲੇਡੀ ਦੇ ਲਈ ਆਪਣੀ ਧੀ ਦੇ ਨਾਮ ਦਾ ਐਲਾਨ ਕਰਨ ਸਬੰਧੀ ਫੈਸਲਾ ਲਿਆ ਹੈ। ਆਮ ਤੌਰ ’ਤੇ ਰਾਸ਼ਟਰਪਤੀ ਦੀ ਪਤਨੀ ਹੀ ਫਸਟ ਲੇਡੀ ਕਹਾਉਂਦੀ ਹੈ। ਅਧਿਕਾਰਤ ਤੌਰ ’ਤੇ ਐਲਾਨ ਹੋਣ ਤੋਂ ਬਾਅਦ ਆਸਿਫਾ ਭੁੱਟੋ ਨੂੰ ਫਸਟ ਲੇਡੀ ਵਾਂਗ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਆਸਿਫਾ ਭੁੱਟੋ ਤਿੰਨ ਭੈਣ-ਭਰਾ ਹਨ। ਆਸਿਫਾ ਭੁੱਟੋ ਦੇ ਭਰਾ ਬਿਲਾਵਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਹਨ।

    RELATED ARTICLES

    Most Popular

    Recent Comments