ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਆਈਪੀਐੱਲ 2027 ਲਈ ਦਿੱਲੀ ਕੈਪੀਟਲਸ (DC) ਦੇ ਅਸਿਸਟੈਂਟ ਅਤੇ ਬੈਟਿੰਗ ਕੋਚ ਨਿਯੁਕਤ ਕੀਤੇ ਗਏ ਹਨ। ਯੁਵਰਾਜ ਸਿੰਘ ਪਹਿਲੀ ਵਾਰ ਕਿਸੇ ਆਈਪੀਐੱਲ ਫਰੈਂਚਾਇਜ਼ੀ ਵਿੱਚ ਕੋਚਿੰਗ ਦੀ ਅਧਿਕਾਰਤ ਜ਼ਿੰਮੇਵਾਰੀ ਸੰਭਾਲਣਗੇ। ਖ਼ਾਸ ਗੱਲ ਇਹ ਹੈ ਕਿ ਇਸ ਨਵੀਂ ਪਾਰੀ ਵਿੱਚ ਉਹ ਆਪਣੇ ਸਾਬਕਾ ਕਪਤਾਨ ਸੌਰਵ ਗਾਂਗੁਲੀ (ਮੁੱਖ ਕੋਚ) ਨਾਲ ਮਿਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ 2015 ਵਿੱਚ ਦਿੱਲੀ ਫਰੈਂਚਾਇਜ਼ੀ ਨੇ ਯੁਵਰਾਜ ਨੂੰ 16 ਕਰੋੜ ਰੁਪਏ ਦੀ ਰਿਕਾਰਡ ਕੀਮਤ ‘ਤੇ ਖਰੀਦਿਆ ਸੀ।
ਬ੍ਰੇਕਿੰਗ: ਯੁਵਰਾਜ ਸਿੰਘ ਬਣੇ ਦਿੱਲੀ ਕੈਪੀਟਲਸ ਦੇ ਅਸਿਸਟੈਂਟ ਅਤੇ ਬੈਟਿੰਗ ਕੋਚ; ਪਹਿਲੀ ਵਾਰ ਸੰਭਾਲਣਗੇ ਕੋਚਿੰਗ ਦੀ ਜ਼ਿੰਮੇਵਾਰੀ
RELATED ARTICLES


