More
    HomePunjabi Newsਇਜ਼ਰਾਈਲ-ਹਮਾਸ ਜੰਗ ਦੌਰਾਨ 1 ਭਾਰਤੀ ਦੀ ਮੌਤ-2 ਜ਼ਖ਼ਮੀ; ਮਿ੍ਤਕ ਵਿਅਕਤੀ ਕੇਰਲਾ ਸੂਬੇ...

    ਇਜ਼ਰਾਈਲ-ਹਮਾਸ ਜੰਗ ਦੌਰਾਨ 1 ਭਾਰਤੀ ਦੀ ਮੌਤ-2 ਜ਼ਖ਼ਮੀ; ਮਿ੍ਤਕ ਵਿਅਕਤੀ ਕੇਰਲਾ ਸੂਬੇ ਨਾਲ ਸਬੰਧਤ 

    ਨਵੀਂ ਦਿੱਲੀ/ਬਿਊਰੋ ਨਿਊਜ਼ : ਇਜ਼ਰਾਈਲ-ਹਮਾਸ ਜੰਗ ਦੌਰਾਨ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਭਾਰਤ ਵਿਚ ਇਜ਼ਰਾਈਲੀ ਦੂਤਘਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਇਜ਼ਰਾਈਲ ਵਿਚ ਲੇਬਨਾਨ ਨਾਲ ਲੱਗਦੀ ਸਰਹੱਦ ’ਤੇ ਹਿਜ਼ਬੁੱਲਾ ਵਲੋਂ ਕੀਤੇ ਗਏ ਦਹਿਸ਼ਤੀ ਹਮਲੇ ਵਿਚ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੇ ਗਈ ਅਤੇ ਦੋ ਹੋਰ ਭਾਰਤੀ ਜ਼ਖ਼ਮੀ ਹੋ ਗਏ ਹਨ। ਮਿ੍ਤਕ ਦੀ ਪਛਾਣ 31 ਸਾਲਾ ਪਟਨੀਬਿਨ ਮੈਕਸਵੈਲ ਵਜੋਂ ਹੋਈ ਹੈ, ਜੋ ਕੇਰਲਾ ਦੇ ਕੋਲਮ ਦਾ ਰਹਿਣ ਵਾਲਾ ਸੀ। ਇਹ ਵੀ ਦੱਸਿਆ ਗਿਆ ਜਿਹੜੇ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਉਹ ਵੀ ਕੇਰਲਾ ਦੇ ਹੀ ਰਹਿਣ ਵਾਲੇ ਹਨ ਅਤੇ ਉਹਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

    ਜ਼ਿਕਰਯੋਗ ਹੈ ਕਿ ਇਜਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਅਪਰੇਸ਼ਨ ਅਜੇ ਚਲਾ ਕੇ ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਸੀ। ਇਸ ਮਿਸ਼ਨ ਦਾ ਮਕਸਦ ਉਨ੍ਹਾਂ ਭਾਰਤੀਆਂ ਦੀ ਮੱਦਦ ਕਰਨਾ ਸੀ ਜੋ ਵਤਨ ਵਾਪਸ ਪਰਤਣਾ ਚਾਹੁੰਦੇ ਸਨ। ਤੇਲ ਅਵੀਵ ਸਥਿਤ ਭਾਰਤੀ ਦੂਤਾਵਾਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਜੋ ਅੰਕੜੇ ਜਾਰੀ ਕੀਤੇ ਸਨ, ਉਨ੍ਹਾਂ ਦੇ ਮੁਤਾਬਕ ਇਜ਼ਰਾਈਲ ਵਿਚ 18 ਹਜ਼ਾਰ ਭਾਰਤੀ ਰਹਿ ਰਹੇ ਹਨ।

    RELATED ARTICLES

    Most Popular

    Recent Comments