ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ‘ਸ਼ਰਤਾਂ ‘ਤੇ ਵਾਪਸੀ’ ਵਾਲੇ ਬਿਆਨ ‘ਤੇ ਕਰਾਰਾ ਜਵਾਬ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਸੇਵਾ ਸ਼ਰਤਾਂ ਰੱਖ ਕੇ ਨਹੀਂ ਕੀਤੀ ਜਾ ਸਕਦੀ। ਉਹਨਾਂ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ “ਮੁੱਖ ਮੰਤਰੀ ਬਣਨਾ ਕੋਈ ਪਾਰਟ-ਟਾਈਮ ਜੌਬ ਨਹੀਂ, ਸਗੋਂ ਇਹ ਦਿਲੋਂ ਕੀਤੀ ਜਾਣ ਵਾਲੀ ਸੇਵਾ ਹੈ।” ਇਹ ਬਿਆਨ ਸਿੱਧੂ ਦੇ ਸਰਗਰਮ ਸਿਆਸਤ ਵਿੱਚ ਵਾਪਸੀ ਲਈ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਮੰਗ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ।
ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਦਿੱਤੀ ਨਸੀਹਤ
RELATED ARTICLES


