More
    HomePunjabi Newsਗੁਜਰਾਤ ਦੇ ਸਮੁੰਦਰੀ ਤੱਟ ਤੋਂ ਇਰਾਨੀ ਕਿਸ਼ਤੀ ’ਚੋਂ 3132 ਕਿਲੋ ਨਸ਼ੀਲੇ ਪਦਾਰਥ...

    ਗੁਜਰਾਤ ਦੇ ਸਮੁੰਦਰੀ ਤੱਟ ਤੋਂ ਇਰਾਨੀ ਕਿਸ਼ਤੀ ’ਚੋਂ 3132 ਕਿਲੋ ਨਸ਼ੀਲੇ ਪਦਾਰਥ ਜ਼ਬਤ

    5 ਵਿਦੇਸ਼ੀ ਨਾਗਰਿਕ ਵੀ ਕੀਤੇ ਗਿ੍ਫਤਾਰ

    ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਜਰਾਤ ਏ.ਟੀ.ਐਸ., ਨੇਵੀ ਅਤੇ ਸੈਂਟਰਲ ਏਜੰਸੀ ਦੇ ਸਾਂਝੇ ਅਪਰੇਸ਼ਨ ਦੌਰਾਨ ਅਰਬ ਸਾਗਰ ਵਿਚ ਭਾਰਤੀ ਸਰਹੱਦ ਵਿਚੋਂ 3132 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਡਰੱਗ ਦੀ ਕੀਮਤ 2 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਟੀਮ ਨੇ ਡਰੱਗ ਪੈਡਲਿੰਗ ਕਰਨ ਵਾਲੇ 5 ਵਿਦੇਸ਼ੀ ਨਾਗਰਿਕਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ। ਇਨ੍ਹਾਂ ਪੈਡਲਰਾਂ ਦੇ ਇਰਾਨੀ ਜਾਂ ਪਾਕਿਸਤਾਨੀ ਨਾਗਰਿਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

    ਜ਼ਿਕਰਯੋਗ ਹੈ ਕਿ ਸੋਮਨਾਥ ਪੁਲਿਸ ਨੇ ਕੁਝ ਦਿਨ ਪਹਿਲਾਂ ਬੇਰਾਵਲ ਸ਼ਹਿਰ ਦੇ ਘਾਟ ’ਤੇ ਰੁੜ੍ਹ ਕੇ ਆਈਆਂ ਕਰੀਬ 350 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਸਨ। ਉਸ ਤੋਂ ਬਾਅਦ ਹੀ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ, ਗੁਜਰਾਤ ਏ.ਟੀ.ਐਸ. ਅਤੇ ਹੋਰ ਕੇਂਦਰੀ ਏਜੰਸੀਆਂ ਪੈਡਲਰਾਂ ਨੂੰ ਫੜਨ ਲਈ ਅਪਰੇਸ਼ਨ ਚਲਾ ਰਹੀਆਂ ਸਨ। ਇਸ ਅਪਰੇਸ਼ਨ ਦੇ ਤਹਿਤ ਸਮੁੰਦਰੀ ਸੀਮਾ ਤੋਂ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜਬਤੀ ਦੱਸੀ ਜਾ ਰਹੀ ਹੈ।  

    RELATED ARTICLES

    Most Popular

    Recent Comments