ਪੰਜਾਬੀ ਸੰਗੀਤ ਇੰਡਸਟਰੀ ਵਿੱਚ 500 ਤੋਂ ਵੱਧ ਗੀਤ ਲਿਖਣ ਅਤੇ 150 ਗਾਇਕਾਂ ਨੂੰ ਹਿੱਟ ਗੀਤ ਦੇਣ ਵਾਲੀ ਨਿੰਮਾ ਲੋਹਾਰਕਾ (48) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਨਿੰਮਾ ਲੋਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ। ਉਨ੍ਹਾਂ ਦਾ ਜਨਮ 24 ਮਾਰਚ, 1977 ਨੂੰ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੋਹਾਰਕਾ ਵਿੱਚ ਹੋਇਆ ਸੀ।
ਬ੍ਰੇਕਿੰਗ : ਮਸ਼ਹੂਰ ਪੰਜਾਬੀ ਗੀਤਕਾਰ ਨਿੰਮਾ ਲੋਹਾਰਕਾ ਦਾ ਦਿਹਾਂਤ
RELATED ARTICLES


