ਪੰਜਾਬ ਸਰਕਾਰ ਦੇ ਮਾਲ ਤੇ ਮੁੜ ਵਸੇਬਾ ਵਿਭਾਗ ਵੱਲੋਂ 12 ਕਾਨੂੰਗੋ ਨੂੰ ਨਾਇਬ ਤਹਿਸੀਲਦਾਰ ਵਜੋਂ ਤਰੱਕੀ ਦਿੱਤੀ ਗਈ ਹੈ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਵਿਨੋਦ ਕੁਮਾਰ ਮਹਿਤਾ ਪਟਿਆਲਾ, ਜਸਪਾਲ ਸਿੰਘ ਪਠਾਨਕੋਟ, ਚਤਿੰਦਰ ਸਿੰਘ ਮਾਨਸਾ, ਅਨੂਪ ਸਿੰਘ ਬਠਿੰਡਾ, ਹਰਪਾਲ ਸਿੰਘ ਬਠਿੰਡਾ, ਇਕਬਾਲ ਸਿੰਘ ਜਲੰਧਰ, ਜਸਵੰਤ ਸਿੰਘ ਸੰਗਰੂਰ,
ਮੁਖਤਿਆਰ ਸਿੰਘ ਸੰਗਰੂਰ, ਪ੍ਰਿਥੀ ਚੰਦ ਸੰਗਰੂਰ, ਭੁਪਿੰਦਰ ਸਿੰਘ ਸੰਗਰੂਰ, ਸ. ਸਿਕੰਦਰ ਸਿੰਘ ਮਾਨਸਾ ਅਤੇ ਗੁਰਪ੍ਰੀਤ ਕੌਰ ਬਠਿੰਡਾ ਦੇ ਨਾਂ ਸ਼ਾਮਲ ਹਨ। ਤਰੱਕੀ ਪ੍ਰਾਪਤ ਨਾਇਬ ਤਹਿਸੀਲਦਾਰਾਂ ਨੂੰ ਸਿਖਲਾਈ ਦੇਣੀ ਪਵੇਗੀ ਅਤੇ ਇੱਕ ਸਾਲ ਦਾ ਪ੍ਰੋਬੇਸ਼ਨਰੀ ਪੀਰੀਅਡ ਹੋਵੇਗਾ। ਤਾਇਨਾਤੀ ਦੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ।


