ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਦੇ ਕਰਕੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਪੰਡੋਹ ਡੈਮ ਦੇ ਪੰਜ ਗੇਟ ਖੋਲੇ ਗਏ ਹਨ। ਬੀਬੀਐਮਬੀ ਪ੍ਰਸ਼ਾਸਨ ਨੇ ਅਹਿਤਿਆਤ ਦੇ ਤੌਰ ਤੇ ਇਹ ਕਦਮ ਚੁੱਕਿਆ ਹੈ। ਡੈਮ ਤੋਂ 42 ਹਜਾਰ ਕਿਊਸਕ ਪਾਣੀ ਬਿਆਸ ਨਦੀ ਵਿੱਚ ਛੱਡਿਆ ਗਿਆ ਹੈ ਜਿਸ ਦੇ ਕਰਕੇ ਨਾਲ ਲੱਗਦੇ ਨਿਚਲੇ ਇਲਾਕਿਆਂ ਵਿੱਚ ਪਾਣੀ ਭਰਨ ਦਾ ਖਤਰਾ ਵਧ ਗਿਆ ਹੈ।
ਬ੍ਰੇਕਿੰਗ : ਪੰਡੋਹ ਡੈਮ ਤੋਂ ਛੱਡਿਆ ਗਿਆ ਪਾਣੀ, ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਵਧਿਆ ਹੜ੍ਹ ਦਾ ਖ਼ਤਰਾ
RELATED ARTICLES