ਆਮ ਆਦਮੀ ਪਾਰਟੀ ਦੇ ਮੰਤਰੀ ਲਾਲ ਚੰਦ ਕਟਾਰੂਚਕ ਨੇ ਬਿਕਰਮ ਮਜੀਠੀਆ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਆਪਣੀ ਸੋਸ਼ਲ ਮੀਡੀਆ ਤੋਂ ਦੋ ਦਿਨ ਦੇ ਅੰਦਰ ਪੋਸਟ ਡਿਲੀਟ ਕਰ ਦਵੇ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਮੰਤਰੀ ਦਾ ਕਹਿਣਾ ਹੈ ਕਿ ਰੇਤ ਦੀ ਖੁਦਾਈ ਸੰਬੰਧੀ ਪੋਸਟ ਉਨ੍ਹਾਂ ਦੇ ਗਲਤ ਨਾਮ ਦੀ ਵਰਤੋਂ ਕਰਕੇ ਕੀਤੀ ਗਈ ਹੈ। ਅਜਿਹਾ ਕਰਕੇ ਮਜੀਠੀਆ ਲੋਕਾਂ ਦਾ ਧਿਆਨ ਆਪਣੇ ਖਿਲਾਫ ਲੱਗੇ ਨਸ਼ਾ ਤਸਕਰੀ ਦੇ ਦੋਸ਼ਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਬੱਚਾ ਉਸਦੀ ਅਸਲੀਅਤ ਜਾਣਦਾ ਹੈ।
ਬ੍ਰੇਕਿੰਗ : ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਬਿਕਰਮ ਸਿੰਘ ਮਜੀਠੀਆ ਹੋਏ ਆਹਮੋ ਸਾਹਮਣੇ
RELATED ARTICLES