More
    HomePunjabi Newsਡੋਨਾਲਡ ਟਰੰਪ ਨੇ ਵੋਟਿੰਗ ਨਿਯਮ ਬਦਲੇ

    ਡੋਨਾਲਡ ਟਰੰਪ ਨੇ ਵੋਟਿੰਗ ਨਿਯਮ ਬਦਲੇ

    ਹੁਣ ਅਮਰੀਕਾ ’ਚ ਨਾਗਰਿਕਤਾ ਦਾ ਸਬੂਤ ਜ਼ਰੂਰੀ

    ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਵੀ ਪ੍ਰਕਿਰਿਆ ਵਿਚ ਬਦਲਾਅ ਨਾਲ ਜੁੜੇ ਇਕ ਐਗਜ਼ੀਕਿਊਟਿਵ ਆਰਡਰ ’ਤੇ ਦਸਤਖਤ ਕੀਤੇ। ਇਸਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਵੋਟਿੰਗ ਰਜਿਸਟ੍ਰੇਸ਼ਨ ਦੇ ਲਈ ਨਾਗਰਿਕਤਾ ਦਾ ਸਬੂਤ ਦੇਣਾ ਹੋਵੇਗਾ। ਟਰੰਪ ਨੇ ਇਹ ਆਦੇਸ਼ ਚੋਣਾਂ ਵਿਚ ਧੋਖਾਧੜੀ ਰੋਕਣ ਦੇ ਲਈ ਦਿੱਤਾ ਹੈ।

    ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਮੁਤਾਬਕ ਇਸਦਾ ਮਕਸਦ ਵੋਟਰ ਸੂਚੀ ਵਿਚ ਗੈਰਕਾਨੂੰਨੀ ਰੂਪ ਵਿਚ ਸ਼ਾਮਲ ਪਰਵਾਸੀਆਂ ’ਤੇ ਸ਼ਿਕੰਜਾ ਕੱਸਣਾ ਹੈ। ਟਰੰਪ ਨੇ 2020 ਦੀਆਂ ਚੋਣਾਂ ਵਿਚ ਆਪਣੀ ਹਾਰ ਦੇ ਪਿੱਛੇ ਫਰਜ਼ੀ ਵੋਟਿੰਗ ਨੂੰ ਵੀ ਇਕ ਕਾਰਨ ਦੱਸਿਆ ਸੀ। ਹਾਲਾਂਕਿ ਟਰੰਪ ਦੇ ਇਸ ਆਦੇਸ਼ ਨੂੰ ਸੂਬਿਆਂ ਨੇ ਅਦਾਲਤ ਵਿਚ ਚੁਣੌਤੀ ਦੇਣ ਦੀ ਤਿਆਰੀ ਵੀ ਕਰ ਲਈ ਹੈ।

    RELATED ARTICLES

    Most Popular

    Recent Comments