More
    HomePunjabi NewsLiberal Breakingਪੰਜਾਬ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 3603 ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਅਪਲਾਈ

    ਪੰਜਾਬ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 3603 ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਅਪਲਾਈ

    ਪੰਜਾਬ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 3603 ਵਿਦੇਸ਼ੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਹ ਅਰਜ਼ੀਆਂ ਬੋਤਸਵਾਨਾ, ਭੂਟਾਨ, ਕੀਨੀਆ, ਇਥੋਪੀਆ, ਘਾਨਾ, ਤਨਜ਼ਾਨੀਆ, ਫਿਜੀ, ਸੀਰੀਆ, ਨਾਈਜੀਰੀਆ, ਨਾਮੀਬੀਆ, ਕਾਂਗੋ ਗਣਰਾਜ, ਮਿਸਰ, ਅੰਗੋਲਾ, ਨਬੀਨਾ ਮਾਲਦੀਵ, ਮਿਆਂਮਾਰ, ਲੈਸੋਥੋ ਆਦਿ ਦੇਸ਼ਾਂ ਤੋਂ ਆਈਆਂ ਹਨ। ਨੇਪਾਲ ਤੋਂ 484 ਅਤੇ ਬੰਗਲਾਦੇਸ਼ ਤੋਂ 400 ਅਰਜ਼ੀਆਂ ਆਈਆਂ ਹਨ।

    ਵਿਦੇਸ਼ੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦਾਖਲਾ ਪ੍ਰੀਖਿਆ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਇੰਸ, ਰਿਵਾਇਤੀ ਅਤੇ ਕੁਝ ਸੈਲਫ ਫਾਇਨਾਂਸ ਕੋਰਸਾਂ ਦੀਆਂ ਫੀਸਾਂ ਨੂੰ ਘਟਾ ਕੇ ਲਗਭਗ ਅੱਧਾ ਕਰ ਦਿੱਤਾ ਗਿਆ ਹੈ। ਪੀ.ਯੂ. ਫੋਰੈਂਸਿਕ ਸਾਇੰਸ, U.I.P.S. (ਫਾਰਮਾਸਿਊਟੀਕਲ), ਸੈਂਟਰ ਫਾਰ ਐਮਰਜਿੰਗ ਏਰੀਆ ਆਰਟਸ ਰੀਜਨਲ ਸੈਂਟਰ ਹੁਸ਼ਿਆਰਪੁਰ, ਲੁਧਿਆਣਾ, ਯੂ.ਬੀ.ਐੱਸ., ਸਕੂਲ ਫਾਰ ਕਮਿਊਨੀਕੇਸ਼ਨਜ਼ ਯੂ.ਬੀ.ਐੱਸ. ਵਿਚ ਐਮ.ਬੀ.ਏ ਜੰਗਲਾਤ ਦੀ ਫੀਸ ਵੀ ਘਟਾਈ ਗਈ ਹੈ।

    RELATED ARTICLES

    Most Popular

    Recent Comments