More
    HomePunjabi Newsਨੇਪਾਲ ’ਚ 2 ਬੱਸਾਂ ਨਦੀ ’ਚ ਡਿੱਗੀਆਂ - 7 ਭਾਰਤੀਆਂ ਦੀ ਵੀ...

    ਨੇਪਾਲ ’ਚ 2 ਬੱਸਾਂ ਨਦੀ ’ਚ ਡਿੱਗੀਆਂ – 7 ਭਾਰਤੀਆਂ ਦੀ ਵੀ ਮੌਤ

    ਹਾਦਸੇ ਤੋਂ ਬਾਅਦ 50 ਵਿਅਕਤੀ ਲਾਪਤਾ

    ਕਾਠਮੰਡੂ/ਬਿਊਰੋ ਨਿਊਜ਼ : ਨੇਪਾਲ ਵਿਚ ਭਾਰੀ ਮੀਂਹ ਦੇ ਚੱਲਦਿਆਂ ਅੱਜ ਸ਼ੁੱਕਰਵਾਰ ਸਵੇਰੇ ਇਕ ਹਾਈਵੇ ’ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਨਦੀ ਵਿਚ ਡਿੱਗ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਵੇਂ ਬੱਸਾਂ ਵਿਚ 63 ਵਿਅਕਤੀ ਸਵਾਰ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਭਿਆਨਕ ਹਾਦਸੇ ਵਿਚ 7 ਭਾਰਤੀਆਂ ਅਤੇ ਇਕ ਬੱਸ ਦੇ ਡਰਾਈਵਰ ਦੀ ਵੀ ਜਾਨ ਚਲੇ ਗਈ ਹੈ।

    ਇਸ ਹਾਦਸੇ ਤੋਂ ਬਾਅਦ 50 ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸੈਂਟਰਲ ਨੇਪਾਲ ਵਿਚ ਮਦਨ-ਅਸ਼ਰਤ ਹਾਈਵੇ ’ਤੇ ਤੜਕੇ ਕਰੀਬ 3 ਵਜੇ ਵਾਪਰਿਆ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।  

    RELATED ARTICLES

    Most Popular

    Recent Comments