More
    HomePunjabi Newsਪੰਜਾਬ ਤੇ ਹਰਿਆਣਾ ਹਾਈਕੋਰਟ ਦੇ 10 ਜੱਜ ਕੀਤੇ ਪਰਮਾਨੈਂਟ; ਕੇਂਦਰੀ ਕਾਨੂੰਨ ਮੰਤਰੀ...

    ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 10 ਜੱਜ ਕੀਤੇ ਪਰਮਾਨੈਂਟ; ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਨੇ ਦਿੱਤੀ ਜਾਣਕਾਰੀ

    ਚੰਡੀਗੜ੍ਹ/ਬਿਊਰੋ ਨਿਊਜ਼   : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਮਾਨਯੋਗ ਜੱਜਾਂ ਨੂੰ ਪਰਮਾਨੈਂਟ ਕਰਦੇ ਹੋਏ ਪ੍ਰਮੋਟ ਕੀਤਾ ਗਿਆ ਹੈ। ਭਾਰਤ ਵਿਚ 13 ਜੱਜਾਂ ਨੂੰ ਤਰੱਕੀ ਮਿਲੀ ਹੈ, ਜਿਨ੍ਹਾਂ ਵਿਚ 10 ਪੰਜਾਬ ਤੇ ਹਰਿਆਣਾ ਹਾਈਕੋਰਟ, 2 ਆਂਧਰਾ ਪ੍ਰਦੇਸ਼ ਅਤੇ 1 ਮੱਧ ਪ੍ਰਦੇਸ ਹਾਈਕੋਰਟ ਤੋਂ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸ਼ੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

    ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਿਨ੍ਹਾਂ 10 ਜੱਜਾਂ ਦੀ ਤਰੱਕੀ ਹੋਈ ਹੈ ਉਨ੍ਹਾਂ ਵਿਚ ਕੁਲਦੀਪ ਤਿਵਾੜੀ, ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿੱਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਬਿਕਰਮ ਅਗਰਵਾਲ ਸ਼ਾਮਲ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਤੋਂ ਬੋਪੱਨਾ ਬਰਾਹ ਲਕਸ਼ਮੀ ਨਰਸਿਨਹਾ ਚੱਕਰਵਰਤੀ ਤੇ ਮਲਿਕਾਰਜੁਨ ਰਾਓ ਅਤੇ ਮੱਧ ਪ੍ਰਦੇਸ਼ ਹਾਈਕੋਰਟ ਤੋਂ ਜੱਜ ਡੁੱਪਲਾ ਵੈਂਕਟ ਰਾਓ ਨੂੰ ਵੀ ਤਰੱਕੀ ਦਿੱਤੀ ਗਈ ਹੈ।

    RELATED ARTICLES

    Most Popular

    Recent Comments