ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਵਿਰੋਧੀ ਬਿੱਲ ਤੇ ਬੋਲਦਿਆਂ ਸਰਕਾਰ ਤੇ ਤਿੱਖੇ ਸਵਾਲ ਦਾਗੇ ਹਨ ਖਹਿਰਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਵਰਗੇ ਪੰਜ ਅਹਿਮ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋ ਚੁੱਕੇ ਹਨ ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਹਾਈਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਜਾਣ ਲਈ ਅੱਠ ਮਹੀਨੇ ਦੀ ਦੇਰੀ ਕਿਉਂ ਕੀਤੀ ਗਈ ਉਨ੍ਹਾਂ 10 ਅਪ੍ਰੈਲ ਨੂੰ ਟ੍ਰਾਂਸਫਰ ਹੋਏ ਤਾਜ਼ਾ ਕੇਸ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ ਹਨ
ਬੇਅਦਬੀ ਬਿੱਲ ਤੇ ਸੁਖਪਾਲ ਖਹਿਰਾ ਨੇ ਸਰਕਾਰ ਨੂੰ ਘੇਰਿਆ; ਪੁੱਛਿਆ- ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਣ ਤੇ ਸਰਕਾਰ ਕਿਉਂ ਰਹੀ ਖਾਮੋਸ਼
RELATED ARTICLES


