More
    HomePunjabi NewsLiberal Breakingਪੰਜਾਬ ਸਰਕਾਰ ਦੀ ਹੋਈ ਅਹਿਮ ਕੈਬਨਟ ਮੀਟਿੰਗ ਲਏ ਗਏ ਵੱਡੇ ਫੈਸਲੇ

    ਪੰਜਾਬ ਸਰਕਾਰ ਦੀ ਹੋਈ ਅਹਿਮ ਕੈਬਨਟ ਮੀਟਿੰਗ ਲਏ ਗਏ ਵੱਡੇ ਫੈਸਲੇ

    ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਹੋਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਸੂਬੇ ਦੀ ਸ਼ਾਂਤੀ, ਵਿਕਾਸ ਅਤੇ ਖੇਡਾਂ ਨੂੰ ਲੈ ਕੇ ਤਿੰਨ ਵੱਡੇ ਫੈਸਲੇ ਲਏ ਗਏ ਹਨ। ਪਹਿਲੇ ਇਤਿਹਾਸਕ ਫੈਸਲੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਵਰਗੀ ਸਖ਼ਤ ਸਜ਼ਾ ਦਿਵਾਉਣ ਲਈ 13 ਅਪ੍ਰੈਲ ਨੂੰ ਬੁਲਾਏ ਗਏ ਵਿਸ਼ੇਸ਼ ਇਜਲਾਸ ਵਿੱਚ ਸੋਧ ਬਿੱਲ (2026) ਲਿਆਂਦਾ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਗੁਰੂ ਸਾਹਿਬਾਨ ਦਾ ਸਤਿਕਾਰ ਸਭ ਤੋਂ ਉੱਪਰ ਹੈ।

    ਦੂਜੇ ਫੈਸਲੇ ਵਿੱਚ ਪੰਜਾਬ ਦੇ 11,500 ਪਿੰਡਾਂ ਨੂੰ ਰੌਸ਼ਨ ਕਰਨ ਲਈ 3 ਲੱਖ ‘ਸੋਲਰ ਸਟਰੀਟ ਲਾਈਟਾਂ’ ਲਗਾਉਣ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਦਾ 70 ਫੀਸਦੀ ਖ਼ਰਚਾ ਸੂਬਾ ਸਰਕਾਰ ਅਤੇ 30 ਫੀਸਦੀ ਪੰਚਾਇਤਾਂ ਚੁੱਕਣਗੀਆਂ। ਤੀਜਾ ਫੈਸਲਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ, ਜਿਸ ਤਹਿਤ ਪੰਜਾਬ ‘ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026’ (ਹਾਕੀ) ਦੀ ਮੇਜ਼ਬਾਨੀ ਕਰੇਗਾ। ਇਸ ਲਈ ਜਲੰਧਰ ਅਤੇ ਮੋਹਾਲੀ ਦੇ ਸਟੇਡੀਅਮਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਵੇਗਾ।

    RELATED ARTICLES

    Most Popular

    Recent Comments