More
    HomePunjabi Newsਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ ’ਤੇ ਕਸਿਆ ਸਿਆਸੀ ਤੰਜ

    ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ ’ਤੇ ਕਸਿਆ ਸਿਆਸੀ ਤੰਜ

    ਕਿਹਾ : ਭਾਜਪਾ ’ਚ ਸ਼ਾਮਲ ਹੋ ਕੇ ਬਿੱਟੂ ਨੇ ਆਪਣੇ ਹੱਥ ਨਾਲ ਕੱਟੀ ਆਪਣੀ ਹੀ ਗਰਦਨ

    ਚੰਡੀਗੜ੍ਹ/ਬਿਊਰੋ ਨਿਊਜ਼ : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਬਿੱਟੂ ’ਤੇ ਸਿਆਸੀ ਤੰਜ ਕਸਦਿਆਂ ਕਿ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੋ ਕੇ ਆਪਣੇ ਹੱਥ ਨਾਲ ਆਪਣੀ ਹੀ ਗਰਦਨ ਕੱਟ ਲਈ ਹੈ। ਬਾਜਵਾ ਨੇ ਕਿਹਾ ਕਿ ਬਿੱਟੂ ਨੂੰ ਜੋ ਸਕਿਓਰਿਟੀ ਅਤੇ ਹੋਰ ਸਹੂਲਤਾਂ ਮਿਲੀਆਂ ਹੋਈਆਂ ਹਨ ਉਨ੍ਹਾਂ ਨੂੰ ਬਚਾਉਣ ਲਈ ਉਸ ਨੇ ਇਹ ਕਦਮ ਚੁੱਕਿਆ ਹੈ ਅਤੇ ਇਸ ਰਿਜਲਟ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਮਿਲ ਜਾਵੇਗਾ।

    ਬਾਜਵਾ ਨੇ ਕਿਹਾ ਕਿ ਬਿੱਟੂ ਦੇ ਭਾਜਪਾ ’ਚ ਜਾਣ ਨਾਲ ਪੰਜਾਬ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਬਿੱਟੂ ਇਸ ਵਾਰ ਲੁਧਿਆਣਾ ਸੀਟ ਤੋਂ ਦੋ ਲੱਖ ਵੋਟਾਂ ਨਾਲ ਚੋਣ ਹਾਰ ਰਹੇ ਸਨ ਅਤੇ ਕਾਂਗਰ ਪਾਰਟੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਦਾ ਕੀ ਕੀਤਾ ਜਾਵੇ। ਉਥੇ ਹੀ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਦੀ ਰਾਹ ਆਸਾਨ ਹੋ ਗਈ ਹੈ ਅਤੇ ਹੁਣ ਕਾਂਗਰਸ ਪਾਰਟੀ ਲੁਧਿਆਣਾ ਤੋਂ ਨਵੇਂ ਚਿਹਰੇ ਨੂੰ ਚੋਣ ਮੈਦਾਨ ’ਚ ਉਤਾਰੇਗੀ।

    RELATED ARTICLES

    Most Popular

    Recent Comments