HomePunjabi Newsਰਾਹੁਲ ਗਾਂਧੀ ਨੇ ਕੋਹਲਾਪੁਰ ’ਚ ਸ਼ਿਵਾਜੀ ਦੀ ਮੂਰਤੀ ਦਾ ਕੀਤਾ ਉਦਘਾਟਨ

ਰਾਹੁਲ ਗਾਂਧੀ ਨੇ ਕੋਹਲਾਪੁਰ ’ਚ ਸ਼ਿਵਾਜੀ ਦੀ ਮੂਰਤੀ ਦਾ ਕੀਤਾ ਉਦਘਾਟਨ

ਕਿਹਾ : ਸਿੰਧੂਦੁਰਗ ’ਚ ਮੂਰਤੀ ਟੁੱਟੀ ਕਿਉਂਕਿ ਨੀਅਤ ਸਾਫ ਨਹੀਂ ਸੀ

ਮੁੰਬਈ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਦੌਰੇ ’ਤੇ ਹਨ। ਉਨ੍ਹਾਂ ਕੋਹਲਾਪੁਰ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਿੰਧੂਦੁਰਗ ’ਚ ਸ਼ਿਵਾਜੀ ਮਹਾਰਾਜ ਦੀ ਮੂਰਤੀ ਟੁੱਟਣ ਦੀ ਘਟਨਾ ’ਤੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ ਕਿ ਨੀਅਤ ਦਿਖ ਜਾਂਦੀ ਹੈ ਅਤੇ ਉਸ ਨੂੰ ਛੁਪਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਭਾਜਪਾ ’ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੂਰਤੀ ਬਣਵਾਈ ਅਤੇ ਉਹ ਕੁੱਝ ਦਿਨਾਂ ਬਾਅਦ ਹੀ ਟੁੱਟ ਗਈ, ਕਿਉਂਕਿ ਉਨ੍ਹਾਂ ਦੀ ਨੀਅਤ ਖਰਾਬ ਸੀ। ਸ਼ਿਵਾਜੀ ਮਹਾਰਾਜ ਦੀ ਮੂਰਤੀ ਨੇ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਮੂਰਤੀ ਬਣਵਾਓਗੇ ਤਾਂ ਸ਼ਿਵਾਜੀ ਵਿਚਾਰਧਾਰਾ ਦੀ ਰੱਖਿਆ ਕਰਨੀ ਪਵੇਗੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

RELATED ARTICLES

Most Popular

Recent Comments