HomePunjabi NewsLiberal Breakingਬ੍ਰੇਕਿੰਗ: ਝੋਟਾ ਕਤਲਕਾਂਡ ਦਾ ਕੇਂਦਰ ਨੇ ਲਿਆ ਸਖ਼ਤ ਨੋਟਿਸ; ਅਮਿਤ ਸ਼ਾਹ ਪੰਜਾਬ...

ਬ੍ਰੇਕਿੰਗ: ਝੋਟਾ ਕਤਲਕਾਂਡ ਦਾ ਕੇਂਦਰ ਨੇ ਲਿਆ ਸਖ਼ਤ ਨੋਟਿਸ; ਅਮਿਤ ਸ਼ਾਹ ਪੰਜਾਬ ਸਰਕਾਰ ਤੋਂ ਮੰਗਣਗੇ ਜਵਾਬ

ਨਵੀਂ ਦਿੱਲੀ: ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦਾ ਮਾਮਲਾ ਹੁਣ ਕੌਮੀ ਪੱਧਰ ‘ਤੇ ਗੂੰਜਣ ਲੱਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਐਕਸ’ ‘ਤੇ ਪੋਸਟ ਕਰਦਿਆਂ ਕਿਹਾ ਕਿ ਪਰਵਿੰਦਰ ਝੋਟਾ ਕਤਲਕਾਂਡ ਅਤੇ ਦਿੜ੍ਹਬਾ ਵਿੱਚ ਨਸ਼ਿਆਂ ਦੇ ਦਬਾਅ ਹੇਠ ਇੱਕ ਪਿਤਾ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲਾ ਪੰਜਾਬ ਸਰਕਾਰ ਤੋਂ ਜਵਾਬ ਤਲਬ ਕਰੇਗਾ। ਇਸ ਮੁੱਦੇ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ।

RELATED ARTICLES

Most Popular

Recent Comments