HomePunjabi NewsRBI ਨੇ ਰੈਪੋ ਦਰ ਨੂੰ 6.5% ’ਤੇ ਰੱਖਿਆ ਬਰਕਰਾਰ

RBI ਨੇ ਰੈਪੋ ਦਰ ਨੂੰ 6.5% ’ਤੇ ਰੱਖਿਆ ਬਰਕਰਾਰ

RBI ਦੇ ਗਵਰਨਰ ਨੇ ਦਿੱਤੀ ਜਾਣਕਾਰੀ 

ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਲਗਾਤਾਰ ਛੇਵੀਂ ਵਾਰ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ ਨੇ ਵਿਆਜ਼ ਦਰਾਂ ਨੂੰ 6.5% ’ਤੇ ਬਰਕਰਾਰ ਰੱਖਿਆ ਹੈ। ਯਾਨੀ ਹੁਣ ਕਰਜ਼ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਵੀ ਨਹੀਂ ਵਧੇਗੀ। ਆਰ.ਬੀ.ਆਈ. ਨੇ ਆਖਰੀ ਵਾਰ ਫਰਵਰੀ 2023 ਵਿਚ ਦਰਾਂ 0.25% ਵਧਾ ਕੇ 6.5% ਕੀਤੀਆਂ ਸਨ।

ਛੇ ਫਰਵਰੀ ਤੋਂ ਚੱਲ ਰਹੀ ਮੋਨੇਟਰੀ ਪਾਲਿਸੀ ਕਮੇਟੀ (ਐਮ.ਪੀ.ਸੀ.) ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਵੀਰਵਾਰ ਨੂੰ ਦਿੱਤੀ ਹੈ। ਇਹ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਆਰ.ਬੀ.ਆਈ. ਨੇ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੌਰਾਨ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਇਸੇ ਦੌਰਾਨ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੈਪੋ ਰੇਟ ਸਥਿਰ ਰੱਖਣ ਨਾਲ ਮਹਿੰਗਾਈ ਵਿਚ ਕਮੀ ਦੇਖਣ ਨੂੰ ਮਿਲੀ ਹੈ ਅਤੇ ਸਾਲ 2024 ਦੌਰਾਨ ਜੀ.ਡੀ.ਪੀ. ਵਿਚ 7 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਜਾ ਰਿਹਾ ਹੈ। 

RELATED ARTICLES

Most Popular

Recent Comments