ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਕ੍ਰਾਂਤੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਾਈਟੈਕ ਸਮਾਰਟ ਕਲਾਸਰੂਮ ਮਿਲਣਗੇ। ਸਿੱਖਿਆ ਨੂੰ ਡਿਜੀਟਲ ਕਰਨ ਦੇ ਉਦੇਸ਼ ਨਾਲ ਰਾਜ ਦੇ ਸਰਕਾਰੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ 3,821 ਸਕੂਲਾਂ ਦੇ 7,642 ਕਮਰਿਆਂ ਨੂੰ ਸਮਾਰਟ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਲਾਸਰੂਮਾਂ ਵਿੱਚ ਫਲੈਟ ਪੈਨਲ ਟਚ ਐਲ.ਈ.ਡੀ. ਸਕਰੀਨਾਂ ਅਤੇ ਪ੍ਰੋਜੈਕਟਰ ਲਗਾਏ ਜਾਣਗੇ।