HomePunjabi Newsਪੰਜਾਬ ਸਰਕਾਰ ਨੇ ਆਈਏਐਸ ਗੁਰਕੀਰਤ ਸਿੰਘ ਨੂੰ ਅਹੁਦੇ ਤੋਂ ਹਟਾਇਆ

ਪੰਜਾਬ ਸਰਕਾਰ ਨੇ ਆਈਏਐਸ ਗੁਰਕੀਰਤ ਸਿੰਘ ਨੂੰ ਅਹੁਦੇ ਤੋਂ ਹਟਾਇਆ

ਗ੍ਰਹਿ ਵਿਭਾਗ ’ਚ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ ਗੁਰਕੀਰਤ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਵਾਂ ਇੰਚਾਰਜ ਅਤੇ ਸਹਿ ਇੰਚਾਰਚ ਲਗਾਏ ਜਾਣ ਤੋਂ ਬਾਅਦ ਸਰਕਾਰੀ ਵਿਭਾਗਾਂ ’ਚ ਕਾਫ਼ੀ ਉਥਲ-ਪੁਥਲ ਚੱਲ ਰਹੀ ਹੈ। ਸਿੱਖਿਆ ਸਕੱਤਰ ਕੇ ਕੇ ਯਾਦਵ ਅਤੇ ਭੋਜਨ ਡਾਇਰੈਕਟਰ ਪੁਨੀਤ ਗੋਇਲ ਤੋਂ ਬਾਅਦ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ’ਚ ਸਕੱਤਰ ਵਜੋਂ ਤਾਇਨਾਤ ਗੁਰਕੀਰਤ ਕ੍ਰਿਪਾਲ ਸਿੰਘ ਆਈਏਐਸ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕੋਲੋਂ ਸਾਰੇ ਵਿਭਾਗ ਵਾਪਸ ਲੈ ਲਏ ਗਏ ਹਨ ਅਤੇ ਫਿਲਹਾਲ ਉਨ੍ਹਾਂ ਨੂੰ ਕੋਈ ਨਵਾਂ ਵਿਭਾਗ ਨਹੀਂ ਦਿੱਤਾ ਗਿਆ।

ਗੁਰਕੀਰਤ ਕ੍ਰਿਪਾਲ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਾਰੇ ਵਿਭਾਗਾਂ ’ਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ ਕਿਉਂਕਿ ਗ੍ਰਹਿ ਵਿਭਾਗ ਤੋਂ ਇਲਾਵਾ ਗੁਰਕੀਰਤ ਸਿੰਘ ਦੇ ਕੋਲ ਮਾਈਨਿੰਗ ਵਰਗਾ ਮਹੱਤਵਪੂਰਨ ਵਿਭਾਗ ਵੀ ਸੀ।

RELATED ARTICLES

Most Popular

Recent Comments